ਜਿਲਾ ਗਤਕਾ ਐਸੋ: ਰਜਿ: ਰੂਪਨਗਰ ਦੇ ਟਰਾਇਲ 26 ਮਈ ਨੂੰ ਭੱਠਾ ਸਾਹਿਬ ਵਿਖੇ ਹੋਣਗੇ

0

ਜਸਵਿੰਦਰ ਸਿੰਘ ਪਾਬਲਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ

ਜਿਲਾ ਗਤਕਾ ਐਸੋ: ਰਜਿ: ਰੂਪਨਗਰ ਵੱਲੋਂ ,ਪੰਜਵੀਂ ਪੰਜਾਬ ਰਾਜ ਓਪਨ ਗਤਕਾ ਚੈਂਪੀਅਨਸ਼ਿਪ, ਜੋ ਕਿ ਪੰਜਾਬ ਗਤਕਾ ਐਸ਼ੋਸੀਏਸ਼ਨ ਵੱਲੋਂ GFI ਦੀ ਅਗਵਾਈ ਵਿੱਚ 8-9 ਜੂਨ ਨੂੰ ਬਠਿੰਡਾ ਵਿਖੇ ਕਰਵਾਈ ਜਾ ਰਹੀ ਹੈ,ਦੇ ਲਈ ਜਿਲਾ ਰੂਪਨਗਰ ਦੇ ਟਰਾਇਲ ਗੁ: ਸ੍ੀ ਭੱਠਾ ਸਾਹਿਬ ਰੂਪਨਗਰ ਵਿਖੇ ਮਿਤੀ 26-05-19 ਦਿਨ ਐਤਵਾਰ ਨੂੰ ਲਏ ਜਾ ਰਹੇ ਹਨ, ਸਮੂਹ ਗਤਕਾ ਖਿਡਾਰੀ(ਲੜ੍ਹਕੇ ਤੇ ਲੜ੍ਹਕੀਆਂ) ਜਿਲਾ ਰੂਪਨਗਰ ਜੋ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈਣਾ ਚਾਹੁੰਦੇ ਹਨ (ਉਮਰ ਵਰਗ u-14, u-17,u-19,u-22,u-25) ਉਹ 26 ਮਈ ਨੂੰ ਸਵੇਰੇ 09.00 ਵਜੇ ਆਪਣੇ ਸ਼ਾਸਤਰ ਲੈ ਕੇ ਗੁ: ਸ੍ੀ਼ ਭੱਠਾ ਸਾਹਿਬ ਪਹੁੰਚ ਕੇ ਆਪਣੇ ਟਰਾਇਲ ਦੇ ਸਕਦੇ ਹਨ|ਇਸ ਸਬੰਧੀ ਪ੍ੈੱਸ ਨੂੰ ਜਾਣਕਾਰੀ ਦਿੰਦੇ ਹੋਏ ਜਿਲਾ ਪਰਧਾਨ ਪਰਮਜੀਤ ਸਿੰਘ ਮੱਕੜ ਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਪਾਬਲਾ ਨੇ ਦੱਸਿਆ ਕਿ ਇਕ ਖਿਡਾਰੀ ਇਕ ਈਵੈਂਟ ਵਿੱਚ ਹੀ ਭਾਗ ਲੈ ਸਕਦਾ ਹੈ,ਖਿਡਾਰੀ ਆਪਣਾ ਉਮਰ ਦਾ ਸਬੂਤ,ਜਨਮ ਸਰਟੀਫਿਕੇਟ,ਅਧਾਰ ਕਾਰਡ ਨਾਲ ਲੈ ਕੇ ਆਉਣ | ਇਨਾਂ ਟਰਾਇਲਾਂ ਵਿੱਚ ਸਿੰਗਲ ਸੋਟੀ,ਫਰੀ ਸੋਟੀ,ਟੀਮ ਤੇ ਵਿਅਕਤੀਗਤ ਮੁਕਾਬਲਿਆਂ ਲਈ ਤੇ ਵਿਅਕਤੀਗਤ ਸ਼ਾਸਤਰ ਪਦ੍ਦਰਸ਼ਨ ਲਈ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ | ਪਿਛਲੇ ਸਮੇਂ ਅੰਦਰ ਗਤਕਾ ਖੇਡ ਨੂੰ ਪਰਫੁਲਤ ਕਰਨ ਲਈ ਜਿਲਾ ਗਤਕਾ ਐਸੋ: ਰੂਪਨਗਰ ਵੱਲੋਂ ਪੰਜਾਬ ਗਤਕਾ ਐਸੋ: ਅਤੇ GFI ਦੀ ਅਗਵਾਈ ਵਿੱਚ ਰਾਸ਼ਟਰੀ ਤੇ ਪੰਜਾਬ ਪੱਧਰੀ ਰੈਫਰੀ ਟਰੇਨਿੰਗ ਕੈਂਪ,ਵਿਰਸਾ ਸੰਭਾਲ ਗਤਕਾ ਮੁਕਾਬਲੇ,ਖਿਡਾਰੀਆਂ ਲਈ ਗਤਕਾ ਟਰੇਨਿੰਗ ਕੈਂਪ ਲਗਾਏ ਜਾਂਦੇ ਰਹੇ ਹਨ |

About Author

Leave a Reply

Your email address will not be published. Required fields are marked *

You may have missed