ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਹੋਇਆ ਦਿਹਾਂਤ, ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਵੀਰੂ ਦੇਵਗਨ

ਬਾਲੀਵੁੱਡ ਵਿੱਚ ਐਕਸ਼ਨ ਕਿੰਗ ਦੇ ਨਾਂਅ ਨਾਲ ਜਾਣੇ ਜਾਂਦੇ ਵੀਰੂ ਦੇਵਗਨ ਨੇ ਅੱਜ ਆਖਰੀ ਸ਼ਾਹ ਲਿਆ ਹੈ । ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਨੇ 1967 ਵਿੱਚ ਆਈ ਫ਼ਿਲਮ ਅਨੀਤਾ ਨਾਲ ਬਤੌਰ ਸਟੰਟਮੈਨ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਉਹ ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ । ਵੀਰੂ ਦੇਵਗਨ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖਲ ਸਨ ।ਵੀਰੂ ਦੇਵਗਨ ਨੇ ਬਤੌਰ ਐਕਟਰ ਸਿਰਫ ਤਿੰਨ ਫ਼ਿਲਮਾਂ ਵਿੱਚ ਹੀ ਕੰੰਮ ਕੀਤਾ ਹੈ । ਇਸ ਤੋਂ ਇਲਾਵਾ ਉਹਨਾਂ ਨੇ ਜਿਗਰ ਫ਼ਿਲਮ ਦੀ ਸਕਰਿਪਟ ਵੀ ਲਿਖੀ ਸੀ । ਵੀਰੂ ਨੇ ਫ਼ਿਲਮਾਂ ਵਿੱਚ ਕੰਮ ਕਰਨ ਲਈ ਬਹੁਤ ਸੰਘਰਸ਼ ਕੀਤਾ ਸੀ । ਇੱਥੋ ਤੱਕ ਕਿ ਲੋਕਾਂ ਦੀਆਂ ਕਾਰਾਂ ਵੀ ਧੋਤੀਆਂ ਤੇ ਕਾਰਪੈਂਟਰ ਦੀ ਨੌਕਰੀ ਤੱਕ ਕੀਤੀ ਸੀ ।