September 28, 2020

ਮੋਦੀ ਦਾ ਸਹੁੰ ਚੱਕ ਸਮਾਗਮ 30 ਨੂੰ ,ਬਾਦਲਾਂ ਨੂੰ ਕੈਬਿਨੇਟ ਕੁਰਸੀ ਮਿਲਣ ਦੀ ਪੂਰੀ ਆਸ

ਦਿੱਲੀ: ਮੋਦੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ 30 ਮਈ ਨੂੰਸਹੁੰ ਚੁੱਕਣਗੇ। ।ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਸ਼ਾਮ 7 ਵਜੇ ਪੀਐਮ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਅਤੇ ਉਨ੍ਹਾਂ ਦੇ ਕੇਂਦਰੀ ਮੰਤਰੀ ਮੰਡਲ ਦੇ ਹੋਰਨਾਂ ਮੈਂਬਰਾਂ ਨੂੰ ਸਹੁੰ ਚਕਾਉਣਗੇ।ਪੰਜਾਬ ਵਿੱਚ ਐਨਡੀਏ ਨੂੰ ਸਿਰਫ ਚਾਰ ਸੀਟਾਂ ਮਿਲੀਆਂ ਹਨ ਜਿਸ ਵਿੱਚੋਂ 2 ਬੀਜੇਪੀ ਤੇ 2 ਅਕਾਲੀ ਦਲ ਦੀਆਂ ਹਨ।ਸਿਰਫ ਦੋ ਸੀਟਾਂ ਵਾਲੀ ਪਾਰਟੀ ਵਿੱਚੋਂ ਇੱਕ ਨੂੰ ਕੈਬਨਿਟ ਮੰਤਰੀ ਦਾ ਦਰਜਾ ਦੇਣਾ ਇਸ ਵਾਰ ਪੀਐਮ ਲਈ ਆਸਾਨ ਨਹੀਂ ਲੲਗ ਰਿਹਾ। ਇਹ ਸਿਰਫ ਉਸ ਸਥਿਤੀ ਵਿੱਚ ਹੀ ਸੰਭਵ ਹੋਏਗਾ ਜਦੋਂ ਪੀਐਮ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨਾਲ ਆਪਣੀ ਦੋਸਤੀ ਅੱਗੇ ਸੀਟਾਂ ਦੀ ਗਿਣਤੀ ਦਾ ਅੜਿੱਕਾ ਨਹੀਂ ਆਉਣ ਦੇਣਗੇ।2014 ‘ਚ ਹੁਸ਼ਿਆਰਪੁਰ ਤੋਂ ਜਿੱਤੇ ਵਿਜੇ ਸਾਂਪਲਾ ਨੂੰ ਪੀਐਮ ਮੋਦੀ ਨੇ ਰਾਜ ਮੰਤਰੀ ਬਣਾਇਆ ਸੀ। ਇਸ ਵਾਰ ਉਨ੍ਹਾਂ ਦੀ ਥਾਂ ਹੁਸ਼ਿਆਰਪੁਰ ਤੋਂ ਸੋਮ ਨਾਥ ਨੂੰ ਉਮੀਦਵਾਰ ਉਤਾਰਿਆ ਗਿਆ ਸੀ। ਇਸ ਲਈ ਹੋ ਸਕਦਾ ਹੈ ਉਨ੍ਹਾਂ ਨੂੰ ਮੰਤਰੀ ਬਣਾ ਕੇ ਬੀਜੇਪੀ ਦਲਿਤ ਕੋਟਾ ਪੂਰਾ ਕਰ ਸਕਦੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਪੂਰੀ ਉਮੀਦ ਹੈ ਕਿ ਹਰਸਿਮਰਤ ਬਾਦਲ ਫਿਰ ਤੋਂ ਕੈਬਨਿਟ ਮੰਤਰੀ ਬਣਨਗੇ। ਮੋਦੀ ਇਸ ਦਾਂ ਫੈਸਲਾ ਆਉਣ ਵਾਲੇ ਦਿਨਾਂ ਵਿੱਚ ਲੈਣਗੇ ।

R

Leave a Reply

Your email address will not be published. Required fields are marked *