ਭਾਰਤੀ ਵਿਅਕਤੀ ਵਲੋਂ ਸੁਲੇਬੀਆਂ ਏਰੀਏ ਵਿੱਚ ਕੀਤੀ ਗਈ ਖੁਦਖੁਸ਼ੀ

ਕੁਵੈਤ(ਬਿਨੈਦੀਪ):- ਅੱਜ ਕੁਵੈਤ ਪੁਲਿਸ ਕੋਲ ਇਕ ਕੇਸ ਰਜਿਸਟ੍ਰਡ ਹੋਇਆ ਜਿਸ ਵਿਚ ਇਕ ਭਾਰਤੀ ਵਿਅਕਤੀ ਵਲੋਂ ਫਾਹਾ ਲੈ ਕੇ ਆਪਣੀ ਜਿੰਦਗੀ ਖ਼ਤਮ ਕਰ ਲਈ। ਖ਼ਬਰ ਲਿਖੇ ਜਾਣ ਤਕ ਖੁਦਖੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆਂ ਲੇਕਿਨ ਪੁਲਿਸ ਵਲੋਂ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਪੋਸਟਮਾਟਮ ਲਈ ਭੇਜ ਦਿਤਾ ਗਿਆ ਅਤੇ ਇਸ ਹਾਦਸੇ ਦੀ ਪੜਤਾਲ ਜਾਰੀ ਹੈ।