ਇਕ ਹੋਰ ਪੰਜਾਬੀ ਵੀਰ ਦੀ ਕੁਵੈਤ ਵਿਚ ਹਾਰਟ ਅਟੈਕ ਕਾਰਨ ਹੋਈ ਮੌਤ

ਕੁਵੈਤ(ਬਿਨੈਦੀਪ) :- ਕੁਵੈਤ ਖੜ੍ਹੀ ਦੇ ਦੇਸ਼ ਵਿਚ ਭਾਰਤ ਤੋਂ ਆਏ ਪੰਜਾਬੀ ਵੀਰ ਜੋ ਕਿ ਕੁਵੈਤ ਵਿਚ ਰਹਿ ਕੇ ਮਿਹਨਤ ਕਰ ਕੇ ਆਪਣੇ ਪੰਜਾਬ, ਘਰ ਬਾਰ ਚਲਾਉਣ ਲਈ ਪੈਸੇ ਭੇਜਦੇ ਹਨ ਪਰੰਤੂ ਕਈ ਵਾਰ ਕੰਮ ਕਰਦਿਆਂ ਇਥੇ ਹਾਰਟ ਅਟੈਕ ਨਾਲ ਮੋਤਾ ਹੋਣੀਆਂ ਵੀ ਅੱਜ ਕੱਲ ਇਕ ਆਮ ਗੱਲ ਹੋ ਗਈ ਹੈ। ਇਸੇ ਤਰਾਂ ਮਿਤੀ 26 ਮਈ ਨੂੰ ਗੁਰਮੀਤ ਰਾਮ (ਸਪੁੱਤਰ ਜੁਗਿੰਦਰ ਰਾਮ , ਵਾਸੀ ਪਿੰਡ ਬੈਂਸ, ਸ਼ਹੀਦ ਭਗਤ ਸਿੰਘ ਨਗਰ ਪੰਜਾਬ )ਜਦੋ ਸਵੇਰੇ ਕੰਮ ਤੇ ਜਾ ਰਹੇ ਸਨ ਤਾਂ ਅਚਾਨਕ ਊਨਾ ਨੂੰ ਹਾਰਟ ਅਟੈਕ ਆਉਣ ਨਾਲ ਓਹਨਾ ਦੀ ਮੌਕੇ ਤੇ ਮੌਤ ਹੋ ਗਈ। ਕੁਵੈਤ ਪੁਲਿਸ ਨੇ ਦੇਹ ਨੂੰ ਆਪਣੇ ਕਬਜੇ ਵਿਚ ਲੈ ਕੇ ਪੋਸਟਮਾਟਮ ਲਈ ਭੇਜ ਦਿਤਾ। ਉਥੇ ਹੀ ਕੁਵੈਤ ਵਿੱਚ ਵਸਦੇ ਪੰਜਾਬੀ ਵੀਰਾਂ ਜਿਹਨਾਂ ਨੇ ਇਕ ਸੰਸਥਾਂ ਬਣਾਈ ਹੋਈ ਹੈ ਜਿਸ ਦਾ ਨਾਮ ਸ਼ਹੀਦ ਭਗਤ ਸਿੰਘ ਯੂਥ ਕਲੱਬ ਅਤੇ ਸਤਿਗੁਰ ਰਵਿਦਾਸ ਵੇਲਫੇਰ ਸੋਸਾਇਟੀ ਹੈ ਉਹ ਹਮੇਸ਼ਾ ਹੀ ਮ੍ਰਿਤਕ ਦੇਹਾ ਨੂੰ ਭਾਰਤ ਪਹੁੰਚਾਣ ਦੀ ਸੇਵਾ ਕਰਦੇ ਹਨ ਓਹਨਾ ਵਲੋਂ ਮਿਤੀ 28 ਮਈ ਨੂੰ ਗੁਰਮੀਤ ਰਾਮ ਦੀ ਮ੍ਰਿਤਕ ਦੇਹ ਨੂੰ ਵੀ ਭਾਰਤ ਪਹੁੰਚਾਇਆ ਗਿਆ।