ਬਾਬਾ ਬੰਦਾ ਸਿੰਘ ਬਹਾਦਰ ਯੂਥ ਕਲੱਬ ਝਿੰਗੜਾਂ ਕਲਾਂ ਵਲੋਂ 3D ਕਾਰਟੂਨ ਫਿਲਮ ਦਾਸਤਾਨ ਏ ਮੀਰੀ ਪੀਰੀ ਦਾ ਜੋਰਦਾਰ ਵਿਰੋਧ

ਬਾਬਾ ਬੰਦਾ ਸਿੰਘ ਬਹਾਦਰ ਯੂਥ ਕਲੱਬ ਝਿੰਗੜਾਂ ਕਲਾਂ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਜਿਸ ਗੁਰੂ ਨੇ ਸਭ ਤੋਂ ਪਹਿਲਾ ਬੰਦਿਆਂ ਦੀ ਪੂਜਾ, ਬੁੱਤ ਪੂਜਾ ਅਤੇ ਤਸਵੀਰਾਂ ਦੀ ਪੂਜਾ ਮਨ੍ਹਾ ਕੀਤੀ ਅਤੇ ਸਾਨੂੰ ਸ਼ਬਦ ਗੁਰੂ ਰਾਹੀ ਸਿਧਾਂਤ ਅਤੇ ਰਹਿਤ ਵਿੱਚ ਪੱਕੇ ਰਹਿਣ ਦਾ ਹੁਕਮ ਦਿੱਤਾ ਅਸੀਂ ਅੱਜ ਉਸੇ ਗੁਰੂ ਦੀਆਂ ਕਾਰਟੂਨ ਫ਼ਿਲਮਾਂ ਰਾਹੀ ਅਤੇ ਹਾਸੋ ਹੀਣੀਆਂ ਤਸਵੀਰਾਂ ਤੇ ਤਸਵੀਰਾਂ ਵਰਗੇ ਬੋਲਦੇ ਬੁੱਤਾ ਰਾਹੀ ਅੰਨ੍ਹੀ ਸ਼ਰਧਾ ਦੇ ਰਾਹ ਉੱਤੇ ਚੱਲਕੇ ਸਿੱਖੀ ਤੋਂ ਕੋਹਾਂ ਮੀਲ ਦੂਰ ਜਾ ਰਹੇ ਹਾਂ | ਪਹਿਲਾ ਚਾਰ ਸਾਹਿਬਜ਼ਾਦੇ , ਨਾਨਕ ਸ਼ਾਹ ਫ਼ਕੀਰ ਅਤੇ ਹੁਣ ਆਹ “ਦਾਸਤਾਨ ਏ ਮੀਰੀ ਪੀਰੀ” ਪਰ ਕੰਮ ਇੱਥੇ ਨਹੀਂ ਰੁੱਕਣਾ ਜੇ ਨਾ ਨੱਥ ਪਾਈ ਤਾਂ ਹੋਲੀ ਹੋਲੀ ਸਟੇਜਾਂ ਉੱਤੇ ਦਸਮੇਸ਼ ਪਾਤਸ਼ਾਹ ਦੀ ਨਕਲ ਕਰਕੇ 1699 ਦੇ ਦੀਵਾਨ ਦੀ ਨਾਟਕੀ ਪੇਸ਼ਕਾਰੀ ਕਰਦੇ ਹੋਏ ਝੂਠੈ ਸੌਦੇ ਵਾਲੇ ਲੁੱਚੇ ਬੰਦੇ ਨਾਇਕ ਹੋਣਗੇ ਜੋ ਕਿ ਵਾਪਰ ਵੀ ਚੁੱਕਾ ਹੈ |

ਫਿਲਮ ਨਿਰਮਾਤਾ ਆਪਣੇ ਨਿਜੀ ਆਰਥਿਕ ਲਾਭ ਲਈ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਚਾਉਣਾ ਚਾਹੁੰਦੇ ਨੇ ਜਿਸ ਨੂੰ ਸਿੱਖ ਜਗਤ ਵਲੋਂ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਲੱਬ ਦੇ ਅਹੁਦੇਦਾਰਾਂ ਵਲੋਂ ਪ੍ਰਸ਼ਾਸ਼ਨ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਕਾਰਟੂਨ ਫਿਲਮ ਦਾਸਤਾਨ ਏ ਮੀਰੀ ਪੀਰੀ ਤੇ ਪੂਰਨ ਪਾਬੰਦੀ ਲਾਈ ਜਾਵੇ। ਤਾਂ ਜੋ ਪੰਜਾਬ ਜੋ ਪਹਿਲਾਂ ਹੀ ਬਹੁਤ ਸੰਤਾਪ ਭੋਗ ਚੁਕਿਆ ਏ ਤੇ ਹੁਣ ਸ਼ਾਂਤੀ ਬਣੀ ਰਹੇ।ਉਨਾਂ ਸ਼੍ਰੋਮਣੀ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣਾ ਫਰਜ ਪਛਾਣਦੇ ਹੋਏ ਭਵਿਖ ਚ ਵੀ ਅਜਿਹੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਸਬੰਧੀ ਕਾਰਵਾਈ ਕਰਨ। ਇਸ ਮੌਕੇ ਕਲਬ ਸਰਪਰਸਤ ਹਰਵਿੰਦਰ ਸਿੰਘ ਖਾਲਸਾ ,ਪ੍ਰਧਾਨ ਜਤਿੰਦਰ ਸਿੰਘ, ਮੀਤ ਪ੍ਰਧਾਨ ਪਰਦੀਪ ਸਿੰਘ, ਹਰਿੰਦਰ ਸਿੰਘ ਨੋਨੀ, ਲਵਦੀਪ ਸਿੰਘ, ਜੁਗਰਾਜ ਸਿੰਘ ਆਦਿ ਹਾਜਰ ਸਨ|

Leave a Reply

Your email address will not be published. Required fields are marked *