ਅਮਰੀਕਾ ਵਿੱਚ ਕੀਤੀ ਅੰਨ੍ਹੇਵਾਹ ਗੋਲੀਬਾਰੀ: 11 ਲੋਕਾਂ ਦੀ ਮੌਤ

ਅਮਰੀਕਾ ਦੇ ਵਰਜੀਨੀਆ ਪ੍ਰਾਂਤ ਵਿਚ ਸ਼ੁੱਕਰਵਾਰ ਨੂੰ ਵਰਜੀਨੀਆ ਬੀਚ ਮਿਊਂਸਪਲ ਸੈਂਟਰ ਦੀ ਇਮਾਰਤ ਵਿਚ ਇਕ ਵਿਅਕਤੀ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਜਿਸ ਵਿਚ 11 ਲੋਕਾਂ ਦੀ ਮੌਤ ਹੋ ਗਈ ਅਤੇ ਤੇ ਹੋਰ ਗੰਭੀਰ ਤੌਰ ਉਤੇ ਜ਼ਖਮੀ ਹੋ ਗਏ। ਵਰਜੀਨੀਆ ਦੇ ਪੁਲਿਸ ਪ੍ਰਮੁੱਖ ਜਿਮ ਸਰਵੇਰਾ ਨੇ ਇਸ ਗੋਲੀਬਾਰੀ ਵਿਚ 11 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਸੀਐਨਐਨ ਨੇ ਆਪਣੀ ਰਿਪੋਰਟ ਵਿਚ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਗੋਲੀਬਾਰੀ ਦੀ ਇਹ ਘਟਨਾ ਵਰਜੀਨੀਆ ਬੀਚ ਮਿਊਂਸਪਲ ਸੈਂਟਰ ਦੀ ਇਮਾਰਤ ਵਿਚ ਸ਼ੁੱਕਰਵਾਰ ਦੁਪਹਿਰ ਬਾਅਦ ਉਸ ਸਮੇਂ ਹੋਈ ਜਦੋਂ ਲੋਕ ਇੱਥੇ ਕੰਮਕਾਰ ਲਈ ਆ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਬਾਰੀ ਕਰਨ ਵਾਲੇ ਵਿਅਕਤੀ ਨੂੰ ਮਾਰ ਮੁਕਾਇਆ ਹੈ, ਪ੍ਰੰਤੂ ਅਜੇ ਤੱਕ ਦੋਸ਼ੀ ਹਮਲਾਵਰ ਦੀ ਪਹਿਚਾਣ ਉਜਾਗਰ ਨਹੀਂ ਕੀਤੀ ਗਈ।