ਗਤਕਾ ਸੈਕਟਰੀ ਬਲਜਿੰਦਰ ਸਿੰਘ ਤੂਰ ਨੂੰ ਕੀਤਾ ਸਨਮਾਨਿਤ।

ਬਲਜਿੰਦਰ ਸਿੰਘ ਤੂਰ ਨੂੰ ਸਨਮਾਨਿਤ ਕਰਦੇ ਹੋਏ ਰੈਫਰੀ।
ਮਾਛੀਵਾੜਾ ਸਾਹਿਬ: ਪੰਜਾਬ ਗਤਕਾ ਐਸੋ: ਦੇ ਸਮੂਹ ਰੈਫਰੀ ਸਾਹਿਬਾਨ ਦੁਆਰਾ ਪੰਜਾਬ ਕੋਆਰਡੀਨੇਟਰ ਜਗਦੀਸ਼ ਸਿੰਘ ਕੁਰਾਲੀ ਦੀ ਅਗਵਾਈ ਵਿਚ ਅੱਜ ਪੰਜਾਬ ਗਤਕਾ ਐੱਸ ਅਤੇ ਗਤਕਾ ਫੇਡ: ਆਫ ਇੰਡੀਆ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੂੰ ਉਹਨਾਂ ਦੁਵਾਰਾ ਗਤਕੇ ਪ੍ਰਤੀ ਕੀਤੇ ਕੰਮਾਂ ਲਈ ਮਾਛੀਵਾੜਾ ਸਾਹਿਬ ਪਹੁੰਚ ਕੇ ਸਨਮਾਨਿਤ ਕੀਤਾ ਗਿਆ। ਜਗਦੀਸ਼ ਸਿੰਘ ਨੇ ਕਿਹਾ ਕਿ ਤੂਰ ਸਾਹਿਬ ਦੁਵਾਰਾ ਤਨ, ਮਨ ਅਤੇ ਧੰਨ ਨਾਲ ਗਤਕੇ ਨੂੰ ਪ੍ਰਫੁੱਲਤ ਕਰਨ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੰਜਵੀ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਓਹਨਾ ਦੇ ਯੋਗ ਅਗਵਾਈ ਵਿਚ ਕਰਵਾਈ ਜਾ ਰਹੀ ਹੈ। ਬਲਜਿੰਦਰ ਸਿੰਘ ਤੂਰ ਨੇ ਆਏ ਹੋਏ ਸਾਰੇ ਰੈਫਰੀਆਂ ਦਾ ਧੰਨਬਾਦ ਕੀਤਾ ਅਤੇ ਆਉਣ ਵਾਲ਼ੇ ਸਮੇ ਦੌਰਾਨ ਹਰ ਸੰਭਵ ਯਤਨ ਅਤੇ ਸਹਿਜੋਗ ਦਾ ਯਕੀਨ ਦਿੱਤਾ।ਇਸ ਮੌਕੇ ਰਾਜਵੀਰ ਸਿੰਘ ਖਰੜ, ਹਰਮਨਜੋਤ ਸਿੰਘ ਜੰਡਪੁਰ,ਸਰਬਜੀਤ ਸਿੰਘ ਦੇਵ ਅੰਮ੍ਰਿਤਸਰ,ਰਘੁਬੀਰ ਸਿੰਘ ਕੁਰਾਲੀ,ਅਮਨਦੀਪ ਸਿੰਘ ਅੰਮ੍ਰਿਤਸਰ,ਪਰਵਿੰਦਰ ਕੌਰ ਕੁਰਾਲੀ ਅਤੇ ਮਨਵਿੰਦਰ ਸਿੰਘ ਵਿਕੀ ਅੰਮ੍ਰਿਤਸਰ ਵਿਸ਼ੇਸ ਤੌਰ ਤੇ ਹਾਜ਼ਿਰ ਸਨ।