September 23, 2023

ਜਲੰਧਰ ‘ਚ ਬੱਚੀ ਨਾਲ ਕੀਤੀ ਜਬਰਦਸਤੀ ,ਲੋਕਾਂ ਨੇ ਮੌਕੇ ਤੇ ਦਿਤੀ ਸਜਾ

0

 

ਜਲੰਧਰ: ਅੱਜ ਸ਼ਰਮਸਾਰ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਅੱਜ ਦੁਪਹਿਰ 37-38 ਸਾਲ ਦੇ ਨਸ਼ੇੜੀ ਨੇ 6-7 ਸਾਲ ਦੀ ਬੱਚੀ ਨਾਲ ਜ਼ਬਰਦਸਤੀ ਕੀਤੀ। ਮੁਲਜ਼ਮ ਬੱਚੀ ਦੇ ਗੁਆਂਢ ਵਿੱਚ ਹੀ ਰਹਿੰਦਾ ਸੀ। ਬੱਚੀ ਦੀ ਮਾਪੇ ਜਦੋਂ ਬਾਹਰ ਕੰਮ ‘ਤੇ ਗਏ ਸੀ ਤਾਂ ਉਸ ਨੇ ਇਹ ਸ਼ਰਮਨਾਕ ਕਾਰਾ ਕੀਤਾ। ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਮੁਲਜ਼ਮ ਨੂੰ ਬੁਰੀ ਤਰ੍ਹਾਂ ਕੁਟਿਆ। ਸ਼ਾਮ ਨੂੰ ਸਿਵਲ ਹਸਪਤਾਲ ਵਿੱਚ ਮੁਲਜ਼ਮ ਦੀ ਮੌਤ ਹੋ ਗਈ।ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕੇ ਮੁਲਜ਼ਮ ਨਸ਼ੇੜੀ ਸੀ। ਬੱਚੀ ਦਾ ਪਰਿਵਾਰ ਕੰਮ ‘ਤੇ ਗਿਆ ਹੋਇਆ ਸੀ। ਜਦੋਂ ਬੱਚੀ ਦੀ ਮਾਂ ਵਾਪਸ ਆਈ ਤਾਂ ਉਸ ਨੂੰ ਘਟਨਾ ਦੀ ਜਾਣਕਾਰੀ ਮਿਲੀ। ਇਸ ਮਗਰੋਂ ਉਸ ਨੇ ਗੁਆਂਢੀਆਂ ਨੂੰ ਦੱਸਿਆ।ਲੋਕਾਂ ਨੂੰ ਗੱਲ ਸੁਣ ਕੇ ਗੁੱਸਾ ਚੜ੍ਹ ਗਿਆ। ਉਨ੍ਹਾਂ ਨੇ ਮੁਲ਼ਜ਼ਮ ਦਾ ਬੁਰੀ ਤਰ੍ਹਾਂ ਕੁਟਾਪਾ ਕੀਤਾ। ਜ਼ਖਮੀ ਮੁਲਜ਼ਮ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ।

About Author

Leave a Reply

Your email address will not be published. Required fields are marked *