ਅੰਮ੍ਰਿਤਸਰ ਤੇ ਆਲੇ–ਦੁਆਲੇ ਦੇ ਇਲਾਕੇ ਬਣੇ ਸੁਰੱਖਿਆ ਬਲਾਂ ਦੀ ਛਾਉਣੀ

ਅੰਮ੍ਰਿਤਸਰ : ਜੂਨ 1984 ਦੇ ਘੱਲੂਘਾਰੇ ਦੀ ਯਾਦ ‘ਚ ਹੋ ਰਹੇ ਸਮਾਗਮਾਂ ਦੇ ਮੱਦੇਨ਼ਜਰ ਅੰਮ੍ਰਿਤਸਰ ਸ਼ਹਿਰ ਤੇ ਆਲੇ–ਦੁਆਲੇ ਦੇ ਇਲਾਕੇ ਸੁਰੱਖਿਆ ਬਲਾਂ ਦੀ ਛਾਉਣੀ ਬਣੇ ਹੋਏ ਹਨ। ਬਲੂ–ਸਟਾਰ ਆਪਰੇਸ਼ਨ ਦੌਰਾਨ ਸ਼ਹੀਦ ਹੋਏ ਸਿੰਘਾਂ ਤੇ ਸਿੰਘਣੀਆਂ ਦੀ 35ਵੀਂ ਬਰਸੀ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਵੈਸੇ ਤਾਂ ਹਰ ਸਾਲ ਇੰਝ ਹੀ ਸਖ਼ਤ ਇੰਤਜ਼ਾਮ ਕੀਤੇ ਜਾਂਦੇ ਹਨ ਪਰ ਬੀਤੇ ਦਿਨੀਂ ਅਜਨਾਲਾ ਲਾਗੇ ਨਾਕੇ ’ਤੇ ਦੋ ਹੱਥਗੋਲ਼ੇ ਬਰਾਮਦ ਹੋਣ ਤੋਂ ਬਾਅਦ ਇਸ ਵਾਰ ਇਹ ਸੁਰੱਖਿਆ ਚੌਕਸੀ ਹੋਰ ਵੀ ਵਧਾ ਦਿੱਤੀ ਗਈ ਹੈ। ਟਾਊਨ ਹਾਲ ਦੇ ਬਾਹਰ ਘੁੜਸਵਾਰ ਪੁਲਿਸ ਤੇ ਸੁਰੱਖਿਆ ਬਲਾਂ ਦੀ ਵੱਡੀ ਤਾਇਨਾਤੀ ਕੀਤੀ ਗਈ ਹੈ। ਭਲਕੇ 6 ਜੂਨ ਨੂੰ ਘੱਲੂਘਾਰਾ ਦਿਵਸ ਹੈ। ਸਾਲ 1984 ’ਚ ਇਸੇ ਦਿਨ ਫ਼ੌਜ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦਾਖ਼ਲ ਹੋਈ ਸੀ। ਤਦ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ, ਜਿਸ ਕਾਰਨ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।ਕੁਝ ਸਿੱਖ ਜੱਥੇਬੰਦੀਆਂ ਨੇ ਭਲਕੇ 6 ਜੂਨ ਨੂੰ ਅੰਮ੍ਰਿਤਸਰ–ਬੰਦ ਦਾ ਸੱਦਾ ਦਿੱਤਾ ਹੈ।