ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ 50-70 ਦੁਕਾਨਾਂ ਨੂੰ ਅੱਗ, 2 ਟਿਪਰ ਤੇ 6 ਕਾਰਾਂ ਵੀ ਸੜੀਆਂ, ਕਰੋੜਾਂ ਦਾ ਨੁਕਸਾਨ

ਜਗਦੀਸ਼ ਸਿੰਘ ਕੁਰਾਲੀ: ਸ੍ਰੀ ਅਨੰਦਪੁਰ ਸਾਹਿਬ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਬਣੀ ਕੱਚੀਆਂ ਫੜ੍ਹੀਆਂ ਵਾਲੀਆਂ ਦੁਕਾਨਾਂ ਵਾਲੀ ਮਾਰਕਿਟ ਨੂੰ ਅੱਜ ਸਵੇਰੇ ਤਕਰੀਬਨ 3 ਵਜੇ ਦੇ ਕਰੀਬ ਲੱਗ ਗਈ।ਕੁਝ ਹੀ ਮਿੰਟਾਂ ਵਿੱਚ ਅੱਗ ਨੇ 50 ਤੋਂ 70 ਦੁਕਾਨਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ।ਅੱਗ ਇੰਨੀ ਖ਼ਤਰਨਾਕ ਸੀ ਕਿ ਦੇਖਦੇ ਹੀ ਦੇਖਦੇ ਸਭ ਕੁਝ ਸੁਆਹ ਹੋ ਗਿਆ।ਅਸਮਾਨ ਧੂੰਆਂ ਹੀ ਧੂਆਂ ਉੱਡ ਰਿਹਾ ਸੀ। ਦੁਕਾਨਾਂ ਵਿੱਚ ਪਿਆ ਕਰੋੜਾਂ ਦਾ ਮਾਲ ਸੜ ਕੇ ਸਵਾਹ ਹੋ ਗਿਆ।ਇਸ ਦੇ ਨਾਲ ਹੀ ਮਾਰਕਿਟ ਦੇ ਨਾਲ ਲੱਗਦੀ ਪਾਰਕਿੰਗ ਵਿੱਚ ਖੜੇ 2 ਟਿੱਪਰ ਤੇ ਤਾਰੀਬਨ 4 ਤੋਂ 6 ਕਾਰਾਂ ਵੀ ਅੱਗ ਦੀ ਚਪੇਟ ਵਿੱਚ ਆ ਗਈਆਂ।ਫੜ੍ਹੀ ਮਾਰਕੀਟ ਵਿੱਚ ਪ੍ਰਸ਼ਾਦ, ਖਿਡਾਉਣੇ, ਪਲਾਸਟਿਕ ਦਾ ਸਾਮਾਨ ਤੇ ਖਾਣ-ਪੀਣ ਵਾਲਾ ਮਾਲ ਸੀ।ਇਸ ਅੱਗ ਵਿੱਚ ਘੱਟ ਤੋਂ ਘੱਟ 10 ਗੈਸ ਸਿਲੰਡਰ ਫਟ ਗਏ। 4 ਤੋਂ 6 ਕਾਰਾਂ ਸੁਆਹ ਹੋ ਗਈਆਂ। 2 ਟਿੱਪਰ ਬੁਰੀ ਤਰਾਂ ਸੜ ਗਏ।ਫਾਇਰ ਬ੍ਰਿਗੇਡ ਦੀਆ ਗੱਡੀਆਂ ਇੱਕ ਘੰਟਾ ਲੇਟ ਪੁੱਜੀਆਂ। ਉਦੋਂ ਤੱਕ ਤਾਂ ਭਾਂਬੜ ਮਚ ਚੁੱਕਾ ਸੀ ਫਿਰ ਵੀ ਕਾਫ਼ੀ ਹੱਦ ਤਕ ਅੱਗ ‘ਤੇ ਕਾਬੂ ਪਾਇਆ ਗਿਆ।ਇਸ ਘਟਨਾ ਨਾਲ ਕਈ ਘਰਾਂ ਦੇ ਦੇ ਚੁੱਲ੍ਹੇ ਬੁਝ ਗਏ।300 ਤੋਂ ਵੱਧ ਪਰਿਵਾਰ ਰੋਟੀ ਤੋਂ ਆਵਾਜ਼ਾਰ ਹੋ ਗਏ।ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਬੀਰ ਸਿੰਘ ਨੇ ਆਪਣੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਦੁਕਾਨਾਂ ਵਿੱਚ ਸੁੱਤੇ ਹੋਏ ਦੁਕਾਨਦਾਰਾਂ ਦੇ ਪਰਿਵਾਰਾਂ ਨੁੰ ਬਾਹਰ ਕੱਢਿਆ। ਇਸ ਕਰਕੇ ਕਿਸੇ ਤਰਾਂ ਦਾ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ।

Leave a Reply

Your email address will not be published.