ਮਰੀਜ਼ਾਂ ਨੂੰ ਜ਼ਹਿਰੀਲੇ ਟੀਕੇ ਲਗਾ ਕੇ ਮਾਰਨ ਵਾਲੇ ਨੂੰ ਉਮਰ ਭਰ ਦੀ ਕੈਦ: 85 ਮੌਤਾਂ ਸਾਹਮਣੇ ਆਈਆਂ ਸਨ , ਸ਼ੱਕ 200 ਦਾ

ਮਾਮਲਾ ਜਰਮਨੀ ਤੋਂ ਸਾਹਮਣੇ ਆਇਆ ਸੀ ਜਿਥੇ ਪੁਰਸ਼ ਨਰਸ ਨੇ ਜ਼ਹਿਰੀਲੇ ਟੀਕੇ ਲਗਾ ਕੇ ਲਗਭਗ 85 ਮਰੀਜ਼ਾਂ ਦਾ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿਚ ਅਦਾਲਤ ਨੇ ਨੀਲਸ ਹੋਗੇਲ ਨੂੰ ਸਾਰੀ ਉਮਰ ਲਈ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਇਹ ਅਪਰਾਧ ਮਨੁੱਖੀ ਕਲਪਨਾ ਤੋਂ ਪਰੇ ਹੈ।ਇਹ ਮਾਮਲਾ ਸਾਲ 2000 ਤੋਂ 2005 ਦੇ ਵਿਚਾਲੇ ਦਾ ਹੈ ਜਦ ਹੋਗੇਲ ਨੇ ਇਕ-ਇਕ ਕਰ ਕੇ 85 ਮਰੀਜ਼ਾਂ ਨੂੰ ਜ਼ਹਿਰੀਲਾ ਟੀਕਾ ਲਗਾਇਆ ਜੇ ਇਸ ਨੂੰ ਸਮੇਂ ਰਹਿੰਦਿਆਂ ਕਾਬੂ ਨਾ ਕੀਤਾ ਜਾਂਦਾ ਤਾਂ ਇਹ ਇਸੇ ਤਰ੍ਹਾਂ ਮਰੀਜ਼ਾਂ ਦਾ ਕਤਲ ਕਰਦਾ ਰਹਿੰਦਾ। ਕਤਲ ਦੇ ਛੇ ਹੋਰ ਮਾਮਲਿਆਂ ਵਿਚ ਹੋਗੇਲ ਨੂੰ ਪਹਿਲਾਂ ਵੀ ਉਮਰ ਕੈਦ ਦਾ ਸਜ਼ਾ ਸੁਣਾਈ ਗਈ ਸੀ ਅਤੇ ਉਹ ਇਸ ਸਜ਼ਾ ਦੇ 10 ਸਾਲ ਭੁਗਤ ਚੁੱਕਾ ਹੈ। ਸਰਕਾਰੀ ਧਿਰ ਨੂੰ ਇਹ ਮਾਮਲਾ ਸਾਬਤ ਕਰਨ ਲਈ 130 ਤੋਂ ਜ਼ਿਆਦਾ ਲਾਸ਼ਾਂ ਦੀਆਂ ਅਸਥੀਆਂ ਨੂੰ ਕਬਰ ਵਿਚੋਂ ਕਢਣਾ ਪਿਆ।ਪੁਲਿਸ ਨੂੰ ਸ਼ੱਕ ਹੈ ਕਿ ਹੋਗੇਲ ਨੇ 200 ਤੋਂ ਜ਼ਿਆਦਾ ਮਰੀਜ਼ਾਂ ਦਾ ਕਤਲ ਕੀਤਾ ਹੇਵੇਗਾ ਪਰ ਅਦਾਲਤ ਇਹ ਯਕੀਨੀ ਤੌਰ ‘ਤੇ ਨਹੀਂ ਕਹਿ ਸਕੀ ਕਿਉਂਕਿ ਹੋਗੇਲ ਦੀ ਯਾਦਦਾਸ਼ਤ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ ਅਤੇ ਅਜਿਹੇ ਹੀ ਹੋਰ ਪੀੜਤਾਂ ਬਾਰੇ ਖ਼ਦਸ਼ਾ ਹੇ ਕਿ ਉਨ੍ਹਾਂ ਨੂੰ ਬਿਨਾਂ ਪੋਸਟਮਾਰਟਮ ਤੋਂ ਹੀ ਦਫ਼ਨਾ ਦਿਤਾ ਗਿਆ ਹੋਵੇਗਾ। ਹੋਗੇਲ ਨੂੰ ਸਾਲ 2005 ਵਿਚ ਮਰੀਜ਼ ਨੂੰ ਜ਼ਹਿਰੀਲਾ ਟੀਕਾ ਲਗਾਉਂਦੇ ਹੋਏ ਕਾਬੂ ਕਰ ਲਿਆ ਗਿਆ ਸੀ।ਇਸ ਮਾਮਲੇ ਵਿਚ ਉਸ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ। ਦੂਜਾ ਮਾਮਲਾ ਸਾਲ 2014-15 ਵਿਚ ਪੀੜਤਾਂ ਦੇ ਪਰਵਾਰਕ ਮੈਂਬਰਾਂ ਦੇ ਦਬਾਅ ਤਹਿਤ ਸ਼ੁਰੂ ਕੀਤਾ ਗਿਆ। ਇਸ ਵਿਚ ਉਸ ਨੂੰ ਪੰਜ ਮਰੀਜ਼ਾਂ ਦੇ ਕਤਲ ਦਾ ਦੋਸ਼ੀ ਪਾਇਆ ਗਿਆ ਅਤੇ ਲਗਭਗ 15 ਸਾਲ ਦੀ ਸਜ਼ਾ ਸੁਣਾਈ ਗਈ। ਬੁਧਵਾਰ ਨੂੰ ਹੋਈ ਸੁਣਵਾਈ ਦੇ ਆਖ਼ਰੀ ਦਿਨ ਹੋਗੇਲ ਨੇ ਪੀੜਤਾਂ ਤੋਂ ਮੁਆਫ਼ੀ ਮੰਗੀ।