ਪੰਜਵੀ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਦਮਦਮਾ ਸਾਹਿਬ ਬਠਿੰਡਾ ਵਿਖੇ ਆਰੰਭ,ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਵਿਚ ਭਰਤੀ ਹੋਣਗੇ ਗਤਕਾ ਖਿਡਾਰੀ -ਅਮਰੀਕ ਸਿੰਘ ਕੋਟ ਸਮੀਰ

ਮਨਜੀਤ ਸਿੰਘ ਬੱਪੀਆਣਾ ਨੂੰ ਸਨਮਾਨਿਤ ਕਰਦੇ ਸਕੱਤਰ ਬਲਜਿੰਦਰ ਸਿੰਘ ਤੂਰ ਅਤੇ ਹੋਰ

ਜਿਲ੍ਹਾ ਗਤਕਾ ਐਸੋ ਬਠਿਡਾ ਦੇ ਪ੍ਰਧਾਨ ਬਿਧੀ ਸਿੰਘ ਅਤੇ ਜਥੇਦਾਰ ਤਖ਼ਤ ਸਾਹਿਬਾਨ ਨੇ ਕੀਤੀ ਸੁਰੁਵਾਤ.
ਜਗਦੀਸ਼ ਸਿੰਘ ਕੁਰਾਲੀ : ਪੰਜਾਬ ਗਤਕਾ ਐਸੋ ਵੱਲੋ ਗਤਕਾ ਫੇਡ ਆਫ ਇੰਡੀਆ ਅਤੇ ਜਿਲ੍ਹਾ ਗਤਕਾ ਐਸੋ ਬਠਿੰਡਾ ਦੇ ਸਹਿਯੋਗ ਨਾਲ ਪੰਜਵੀ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਅੱਜ ਤਖ਼ਤ ਦਮਦਮਾ

ਟੂਰਨਾਮੈਂਟ ਦੌਰਾਨ ਵੱਖ ਵੱਖ ਮੈਚਾਂ ਦੀਆ ਤਸਵੀਰਾਂ

ਸਾਹਿਬ ਬਠਿੰਡਾ ਵਿਖੇ ਆਰੰਭ ਹੋਈ . ਚੈਂਪੀਨਸ਼ਿਪ ਦਾ ਆਰੰਭ ਸ਼੍ਰੋਮਣੀ ਕੈਮੇਟੀ ਦੇ ਅਡਜੈਕਟਿਵ ਮੇਂਬਰ ਅਮਰੀਕ ਸਿੰਘ ਕੋਟ ਸਮੀਰ, ਜਿਲ੍ਹਾ ਗਤਕਾ ਐਸੋ ਬਠਿਡਾ ਪ੍ਰਧਾਨ, ਅਤੇ ਸਕੱਤਰ ਪੰਜਾਬ ਗਤਕਾ ਐੱਸ ਵੱਲੋ ਸਾਂਝੇ ਤੌਰ ਤੇ ਕੀਤਾ ਗਿਆ.ਸ਼੍ਰੋਮਣੀ ਕਮੇਟੀ ਮੇਂਬਰ ਨੇ ਖਿਡਾਰੀਆਂ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਦਿਤੀਆਂ ਜਾਣ ਵਾਲੀਆਂ ਸਹੂਲਤਾਂ ਵਾਰੇ ਦੱਸਿਆ ਅਤੇ ਕਿਹਾ ਕਿ ਗੁਰੂਦਵਾਰਾ ਕਮੇਟੀ ਦਵਾਰਾ ਗਤਕਾ ਅਖਾੜਿਆਂ ਨੂੰ ਸ਼ਾਸਤਰਾਂ ਦੀ ਕਿੱਟ ਦਿਤੀ ਜਾਂਦੀ ਹੈ ਜੋ ਕਿ ਹਰ ਅਖਾੜਾ ਲੈ ਸਕਦਾ ਹੈ।ਪੰਜਾਬ ਗਤਕਾ ਐੱਸ ਦੇ ਮਾਲਵਾ ਜ਼ੋਨ ਕੋਆਰਡੀਨੇਟਰ ਬਿਧੀ ਸਿੰਘ ਨੇ ਆਏ ਹੋਏ ਸਾਰੇ ਖਿਡਾਰੀਆਂ ਨੂੰ ਜੀ ਆਇਆਂ ਆਖਿਆ ਅਤੇ ਬੱਚਿਆਂ ਲਈ ਹਰ ਤਰਾਂ ਦੀ ਸਹਾਇਤਾ ਕਰਨ ਦਾ ਯਕੀਂਨ ਦਿੱਤਾ। ਪੰਜਾਬ ਗਤਕਾ ਐੱਸ ਦੇ ਜਨਰਲ ਸਕੱਤਰ ਨੇ ਗਤਕਾ ਚੈਂਪੀਅਨਸ਼ਿਪ ਦੀ ਰਸ਼ਮੀ ਅਰੰਭਤਾ ਕੀਤੀ ਓਹਨਾ ਕਿਹਾ ਕਿ ਬੱਚੇ ਖੇਡ ਭਾਵਨਾ ਨੂੰ ਮੁੱਖ ਰੱਖ ਕੇ ਵਧੀਆ ਖੇਡ ਦਿਖਾਉਣ। ਸ਼੍ਰੋਮਣੀ ਕਮੇਟੀ ਮੈਬਰ ਅਮਰੀਕ ਸਿੰਘ ਨੇ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਪ੍ਰਧਾਨ ਦੁਵਾਰਾ ਇਹ ਜਰੂਰੀ ਬਣਾਉਣਗੇ ਕਿ ਗੁਰੂਦਵਾਰਾ ਟਾਸਕ ਫੋਰਸ ਵਿਚ ਗਤਕਾ ਖਿਡਾਰੀਆਂ ਨੂੰ ਵੱਧ ਤੌ ਵੱਧ ਭਰਤੀ ਕੀਤਾ ਜਾਵੇ.। ਮਨਜੀਤ ਸਿੰਘਜ ਬੱਪੀਅਨਾ ਵਿਸ਼ੇਸ਼ ਤੌਰ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਓਹਨਾ ਕਿਹਾ ਕਿ ਬਹੁਤ ਜਲਦੀ ਹੀ ਆਉਣ ਵਾਲੇ ਸਮੇ ਵਿਚ ਪੰਜਾਬ ਗਤਕਾ ਐੱਸ ਦੇ ਸਹਿਯੋਗ ਨਾਲ ਮਾਲਵਾ ਗਤਕਾ ਕਪ ਕਰਵਾਇਆ ਜਾਏਗਾ .

Leave a Reply

Your email address will not be published. Required fields are marked *