ਗਤਕਾ ਅਕੈਡਮੀ ਕੁਰਾਲੀ ਦੇ ਖਿਡਾਰੀਆਂ ਨੇ ਜਿੱਤੇ 15 ਮੈਡਲ।


ਕੁਰਾਲੀ : ਪੰਜਾਬ ਗਤਕਾ ਐੱਸ ਵੱਲੋ ਪੰਜਾਬ ਰਾਜ ਗਤਕਾ ਓਪਨ ਚੈਂਪੀਅਨਸ਼ਿਪ -2019 ਸਿੱਖਾਂ ਦੇ ਚੌਥੇ ਤਖ਼ਤ ਦਮਦਮਾ ਸਾਹਿਬ ਵਿਖੇ ਕਰਵਾਈ ਗਈ ਜਿਸ ਵਿਚ ਕੁਰਾਲੀ ਗਤਕਾ ਅਕੈਡਮੀ ਦੇ

ਬੱਚਿਆਂ ਨੇ ਵੱਖ ਵੱਖ ਉਮਰਵਰਗ ਜਿਵੇ ਅੰਡਰ14,ਅੰਡਰ-17,ਅੰਡਰ-19,ਅੰਡਰ-22 ਵਿਚ ਸ਼ਮੂਲੀਅਤ ਕੀਤੀ ਅਤੇ ਵਧੀਆ ਕਾਰਗੁਜ਼ਾਰੀ ਸਦਕਾ ਮੋਹਾਲੀ ਜਿਲ੍ਹੇ ਨੂੰ ਕੁੱਲ 15 ਮੈਡਲ ਜਿੱਤ ਕੇ ਦਿਤੇ।ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕੁਰਾਲੀ ਗਤਕਾ ਅਕੈਡਮੀ ਦੇ ਪ੍ਰਧਾਨ ਜਗਦੀਸ਼ ਸਿੰਘ ਖਾਲਸਾ ਨੇ ਦੱਸਿਆ ਕਿ ਅਕੈਡਮੀ ਦੇ ਦਿਲਜੀਤ ਸਿੰਘ,ਜਪਜੀਤ ਸਿੰਘ,ਇਸ਼ਵਿੰਦਰ ਸਿੰਘ,ਕੁਲਵੀਰ ਸਿੰਘ,ਅਰਸ਼ਵੀਰ ਸਿੰਘ,ਜਗਦੀਪ ਸਿੰਘ,ਵਿਕਾਸ ਕੁਮਾਰ,ਹਰਮੀਤ ਸਿੰਘ,ਰਮਨਦੀਪ ਸਿੰਘ,ਗੁਰਪ੍ਰੀਤ ਸਿੰਘ ਪ੍ਰਿੰਸ,ਜਗਜੋਤ ਸਿੰਘ ਨੇ ਵੱਖ ਵੱਖ ਉਮਰ ਵਰਗਾ ਵਿਚ ਖੇਡਦੇ ਹੋਏ ਇਕ ਸੋਨੇ ਦਾ, 8 ਚਾਂਦੀ ਦੇ ਅਤੇ 6 ਕਾਸੀ ਦੇ ਮੈਡਲ ਜਿੱਤੇ। ਭਾਈ ਖਾਲਸਾ ਨੇ ਜਿੱਤੇ ਹੋਏ ਸਾਰੇ ਬੱਚਿਆਂ ਨੂੰ ਮੁਬਾਰਕਾਂ ਦਿੱਤੀਆਂ,ਓਹਨਾ ਨਾਲ ਪਰਵਿੰਦਰ ਕੌਰ,ਰਘੁਬੀਰ ਸਿੰਘ,ਕੋਚ ਹਰਮਨਜੋਤ ਸਿੰਘ,ਅਮ੍ਰਿਤਪਾਲ ਸਿੰਘ,ਰਾਜਵੀਰ ਸਿੰਘ ਆਦਿ ਹਾਜ਼ਿਰ ਸਨ।