ਜੁਗਨੀ ਗਰੁੱਪ ਵੱਲੋ ਬੱਚਿਆਂ ਨੂੰ ਟੀ ਸ਼ਰਟਾਂ ਕੀਤੀਆਂ ਭੇਟ

ਜੁਗਨੀ ਕਲਚਰਲੈਂਡ ਯੂਥ ਵੈਲਫੇਅਰ ਕਲੱਬ ਦੇ ਮੇਂਬਰ ਗਤਕਾ ਖਿਡਾਰੀਆਂ ਨਾਲ ਯਾਦਗਾਰੀ ਫੋਟੋ ਖਿਚਵਾਉਂਦੇ ਹੋਏ
ਜਗਦੀਸ਼ ਸਿੰਘ ਕੁਰਾਲੀ : ਪੰਜਾਬ ਗਤਕਾ ਐੱਸ ਵੱਲੋ ਪੰਜਵੀ ਰਾਜ ਪੱਧਰੀ ਗਤਕਾ ਚੈਂਪੀਅਨਸ਼ਿਪ ਵਿਚ ਮੋਹਾਲੀ ਜਿਲ੍ਹੇ ਵੱਲੋ ਖੇਡੇ ਬੱਚਿਆਂ ਨੂੰ ਅੱਜ ਦਵਿੰਦਰ ਸਿੰਘ ਜੁਗਨੀ ਜਨਰਲ ਸਕੱਤਰ ਜਿਲ੍ਹਾ ਗਤਕਾ ਐੱਸ ਵੱਲੋ ਟੀ ਸ਼ਰਟਾਂ ਭੇਟ ਕੀਤੀਆਂ ਗਈਆਂ ਦਵਿੰਦਰ ਸਿੰਘ ਜੁਗਨੀ ਜੋ ਕੇ ਜੁਗਨੀ ਕਲਚਰਲੈਂਡ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਹਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੱਚਿਆਂ ਨੇ ਰਾਜ ਪੱਧਰੀ ਮੁਕਾਬਲਿਆਂ ਵਿਚ ਬਹ੍ਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਓਹਨਾ ਦੀ ਹੌਸਲਾ ਅਫਜਾਈ ਲਈ ਕਲੱਬ ਦੇ ਸਮੂਹ ਮੈਂਬਰਾਂ ਵੱਲੋ ਬੱਚਿਆਂ ਨੂੰ ਟੀ ਸ਼ਰਟਾਂ ਦਿਤੀਆਂ ਗਈਆਂ ਹਨ ਓਹਨਾ ਬੱਚਿਆਂ ਨੂੰ ਆਉਣ ਵਾਲ਼ੇ ਸਮੇ ਲਈ ਸੁਭ ਇਛਾਵਾਂ ਦਿਤੀਆਂ ਅਤੇ ਅਗੇ ਤੋਂ ਵੀ ਹਰ ਤਰਾਂ ਦੀ ਮਦਦ ਕਰਨ ਦਾ ਯਕੀਨ ਦਿੱਤਾ .