ਕੁਵੈਤ ਗਿਆ ਪੰਜਾਬੀ ਨੌਜਵਾਨ ਲਾਸ਼ ਬਣ ਪਰਤਿਆ ਵਤਨ, ਪਰਿਵਾਰ ‘ਚ ਛਾਇਆ ਮਾਤਮ

ਕੁਵੈਤ(ਬਿਨੈਦੀਪ)- ਕੁਵੈਤ ਵਿਚ ਰੋਜ਼ਗਾਰ ਲਈ ਆਏ ਪੰਜਾਬੀ ਵੀਰ ਰਾਜਦੀਪ ਸਿੰਘ ਪਿਤਾ ਜੋਗਿੰਦਰ ਸਿੰਘ ਪਿੰਡ ਜਨੇਤਪੁਰਾ ਤਹਿ ਜਗਰਾਓਂ ,ਲੁਧਿਆਣਾ ਨੇ ਬੀਤੇ ਦਿਨੀ ਤਰੀਕ 23 ਜੂਨ ਨੂੰ ਆਪਣੇ ਹੀ ਕਮਰੇ ਵਿੱਚ ਫ਼ਾਹਾ ਲੈ ਕੇ ਆਪਣੀ ਜੀਵਨੀ ਨੂੰ ਖ਼ਤਮ ਕਰ ਲਿਆ। ਮੌਕੇ ਤੇ ਪਹੁੰਚੀ ਪੁਲਿਸ ਵਲੋਂ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਟਮ ਲਈ ਭੇਜ ਦਿਤਾ ਗਿਆ ਅਤੇ ਰਿਪੋਰਟ ਵਿਚ ਵੀ ਖੁਦਖੁਸ਼ੀ ਕਰਨ ਨਾਲ ਮੌਤ ਹੋਈ ਦਾ ਖੁਲਾਸਾ ਹੋਇਆ। ਮੌਕੇ ਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਨੂੰ ਜਦੋ ਇਹ ਗੱਲ ਦੀ ਸੂਹ ਲਗੀ ਤਾ ਓਹਨਾ ਹਰ ਵਾਰ ਦੀ ਤਰਾਂ ਇਸ ਵੀਰ ਰਾਜਦੀਪ ਸਿੰਘ ਦੀ ਦੇਹ ਨੂੰ ਵੀ ਭਾਰਤ ਪਹੁੰਚਣ ਲਈ ਉਪਰਾਲਾ ਕੀਤਾ ਅਤੇ ਉਸ ਦੀ ਦੇਹ ਨੂੰ ਸਬ ਪੰਜਾਬੀ ਵੀਰਾਂ ਅਤੇ ਗੁਰੂ ਰਵਿਦਾਸ ਸੋਸਾਇਟੀ ਵਲੋਂ ਤਾਰੀਕ 25 ਜੂਨ ਨੂੰ ਇਥੋਂ ਰਵਾਨਾ ਪੰਜਾਬ ਕਰ ਦਿਤਾ ਗਿਆ।