ਚਟੌਲੀ ਕ੍ਰਿਕਟ ਕੱਪ ਵਿੱਚ ਕੁਰਾਲੀ ਜੇਤੂ

ਜਗਦੀਸ਼ ਸਿੰਘ ਕੁਰਾਲੀ: ਹਰੀ ਸਿੰਘ ਨਲੂਆ ਸਪੋਰਟਸ ਕਲੱਬ ਵਲੋਂ ਕੁਰਾਲੀ ਨੇੜਲੇ ਪਿੰਡ ਚਟੌਲੀ ਵਿਖੇ ਕ੍ਰਿਕਟ ਕੱਪ ਕਰਵਾਇਆ ਗਿਆ..॥ ਫਾਈਨਲ ਮੈਚ ਵਿੱਚ ਕੁਰਾਲੀ ਦੀ ਟੀਮ ਨੇ ਚਟੌਲੀ ਦੀ ਟੀਮ ਨੂੰ ਸੱਤ ਰੱਨਾਂ ਨਾਲ ਹਰਾ ਕੇ ਪਹਿਲਾ ਸਥਾਨ ਹਾਸਿਲ ਕਰਕੇ 6100 ਰੁਪਏ ਦਾ ਨਕਦ ਇਨਾਮ ਅਤੇ ਜੇਤੂ ਕੱਪ ਆਪਣੇ ਨਾਮ ਕੀਤਾ..॥ ਉਪ ਜੇਤੂ ਚਟੌਲੀ ਦੀ ਟੀਮ ਨੇ 5100 ਰੁਪਏ ਨਕਦ ਅਤੇ ਉਪ ਜੇਤੂ ਕੱਪ ਹਾਸਿਲ ਕੀਤਾ..॥ ਇਸ ਮੌਕੇ ਕਲੱਬ ਦੇ ਸਰਪ੍ਰਸਤ ਗੋਲਡੀ ਹੁੰਦਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੂਰਨਾਂਮੈਂਟ ਵਿੱਚ ਕੁੱਲ ਸੌਲਾਂ ਟੀਮਾਂ ਨੇ ਹਿੱਸਾ ਲਿਆ..॥ ਉਹਨਾਂ ਦੱਸਿਆ ਕਿ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਨੇੜਲੇ ਇਲਾਕਿਆਂ ਦੇ ਨਾਲ ਨਾਲ ਫਤਹਿਗੜ ਸਾਹਿਬ ਅਤੇ ਲੁਧਿਆਣੇ ਜਿਲੇ ਦੀਆਂ ਨਾਮਵਰ ਟੀਮਾਂ ਨੇ ਟੂਰਨਾਂਮੈਂਟ ਵਿੱਚ ਹਿੱਸਾ ਲਿਆ..॥ ਫਾਈਨਲ ਮੈਚ ਦਾ ਉਦਘਾਟਨ ਕਰਦੇ ਹੋਏ ਪਿੰਡ ਚਟੌਲੀ ਦੇ ਸਰਪੰਚ ਜੱਗੀ ਧਨੋਆ ਨੇ ਕਿਹਾ ਅਜਿਹੇ ਖੇਡ ਮੇਲੇ ਅੱਜ ਦੀ ਪੀੜੀ ਲਈ ਬਹੁਤ ਜਰੂਰੀ ਨੇ..॥ ਉਹਨਾਂ ਕਿਹਾ ਤਕਨਾਲੋਜੀ ਦੇ ਯੁੱਗ ਨੇ ਅੱਜ ਦੀ ਪੀੜੀ ਨੂੰ ਅਜਿਹੀਆਂ ਖੇਡਾਂ ਤੋਂ ਦੂਰ ਕਰ ਦਿੱਤਾ ਹੈ ਜੋ ਕਿ ਚਿੰਤਾਜਨਕ ਗੱਲ ਹੈ..॥ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਅਜਿਹੇ ਟੂਰਨਾਂਮੈਂਟ ਕਰਵਾਉਣੇ ਚਾਹੀਦੇ ਨੇ ਤਾਂ ਕਿ ਨੌਜੁਆਨ ਨਸ਼ਿਆ ਤੋਂ ਦੂਰ ਰਹਿ ਕੇ ਸ਼ਰੀਰਕ ਖੇਡਾਂ ਵੱਲ ਉਤਸ਼ਾਹਿਤ ਹੋ ਸਕਣ..॥ ਇਸ ਮੌਕੇ ਸਪੈਸ਼ਲ ਮਹਿਮਾਨ ਦੇ ਤੌਰ ਤੇ ਯੂਥ ਆਫ ਪੰਜਾਬ ਦੇ ਮੀਤ ਪ੍ਰਧਾਨ ਬੱਬੂ ਮੋਹਾਲੀ ਨੇ ਸ਼ਿਰਕਤ ਕੀਤੀ..॥ ਇਸ ਮੌਕੇ ਕ੍ਰਿਕਟ ਕੱਪ ਦੇ ਮੁੱਖ ਸੰਚਾਲਕ ਵਿਸ਼ਾਲ ਕੁਮਾਰ, ਸਲਾਹਕਾਰ ਸੂਰਜ ਕੁਮਾਰ, ਸਤਵਿੰਦਰ ਗੁਨੀ, ਵਿਵੇਕ ਕੁਮਾਰ, ਆਨੰਦ ਕੁਮਾਰ, ਮੇਘਨਾਥ, ਕਿਰਨਜੀਤ ਖੱਟੜਾ, ਜਸਕਰਨ ਖੱਟੜਾ, ਗੁਰਦੀਪ ਟਿਵਾਣਾ, ਗਗਨ ਵੜੈਚ, ਜਸ਼ਨ ਮਾਵੀ, ਸ਼ਰਨਦੀਪ ਸਿੰਘ ਚੱਕਲ ਅਤੇ ਦਮਨ ਟਿਵਾਣਾ ਸਮੇਤ ਭਾਰੀ ਗਿਣਤੀ ਵਿੱਚ ਪਿੰਡ ਦੇ ਵਸਨੀਕ ਹਾਜ਼ਰ ਸਨ..॥