ਕੁਵੈਤ ਪੰਜਾਬੀ ਵੀਰਾਂ ਵਲੋਂ ਇਕ ਵਾਰ ਫਿਰ ਕੀਤੀ ਮਿਸਾਲ ਕਾਇਮ

ਮਿੱਠੇ ਪਾਣੀ ਦੀ ਛਬੀਲ ਲਗਾਉਂਦੇ ਹੋਏ ਸਿੱਖ ਭਾਈਚਾਰੇ ਦੇ ਲੋਕ।
ਕੁਵੈਤ :- (ਬਿਨੈਦੀਪ ਸਿੰਘ ) ਕੁਵੈਤ ਵਰਗੇ ਖੜ੍ਹੀ ਦੇ ਦੇਸ਼ ਵਿੱਚ ਜੂਨ ਮਹੀਨੇ ਤਾਪਮਾਨ 55 ਡਿਗਰੀ ਤੋਂ ਵੀ ਉਪਰ ਜਾ ਰਿਹਾ ਹੈ ਪਰ ਅੱਜ ਸਵੇਰੇ ਕੇ ਜੀ ਐਲ ਪੰਜਾਬੀ ਵਰਕਰਾਂ ਵਲੋਂ ਮੀਨਾ ਅਬਦੁਲਾ ਕੈਮ੍ਪ ਵਿਖੇ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ ਅਤੇ ਹਰ ਧਰਮ ਦੇ ਲੋਕ ਆ ਕੇ ਜਲ ਪੀ ਰਹੇ ਸਨ ਉਥੋਂ ਦੇ ਪ੍ਰਬੰਧਕਾਂ ਗੁਰਮੀਤ ਕੰਗ ਅਤੇ ਬਲਕਾਰ ਸਿੰਘ ਨਾਲ ਗੱਲ ਕਰਦਿਆਂ ਓਹਨਾ ਦੱਸਿਆ ਕਿ ਨਾਨਕਨਾਮ ਲੇਵਾ ਸੰਗਤ ਜਿਥੇ ਜਿਥੇ ਵੀ ਵਸਦੀ ਹੈ ਓਥੇ ਗੁਰਪੁਰਬ ਜਾ ਹੋਰ ਸ਼ਹੀਦੀ ਦਿਹਾੜਿਆਂ ਤੇ ਲੰਗਰ ਲਾਉਂਦੇ ਹਨ ਇਸੇ ਤਰਾਂ ਕੁਵੈਤ ਵਿਚ ਵਸਦੇ ਪੰਜਾਬੀ ਵੀਰਾਂ ਨੇ ਵੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਅਤੇ ਤਪਦੀ ਗਰਮੀ ਨੂੰ ਵੇਖਦਿਆਂ ਅਸੀਂ ਅੱਜ ਠੰਡੇ ਮਿੱਠੇ ਜਲ ਦੀ ਸ਼ਬੀਲ ਲਈ ਹੈ ਅਤੇ ਆਉਣ ਵਾਲੇ ਸਮੇ ਵਿਚ ਵੀ ਇਸ ਨੂੰ ਹਰ ਸਾਲ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਹੋਰ ਪ੍ਰਬੰਧਕ ਗੁਰਪਿੰਦਰ ਵਿੱਕੀ , ਰਣਜੀਤ ਬਾਠ , ਸੁਰਿੰਦਰ ਕਾਲਾ , ਅਮ੍ਰਿਤਪਾਲ ਸਿੰਘ ,ਨਿਰਮਲ ਸਿੰਘ , ਜੁਗਰਾਜ ਸਿੰਘ ਵੀ ਸੇਵਾ ਕਰਦੇ ਦੌਰਾਨ ਹਾਜਰ ਸਨ।