ਦਿੱਲ੍ਹੀ ਵਿਖੇ ਹੋ ਰਹੇ ਹਨ ਜੌਹਰ ਏ ਸ਼ਮਸ਼ੀਰ ਮੁਕਾਬਲੇ

ਮਨਜਿੰਦਰ ਸਿੰਘ ਸਿਰਸਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ
ਦਿੱਲ੍ਹੀ: ਦਿੱਲ੍ਹੀ ਗਤਕਾ ਐੱਸ ਵੱਲੋ ਦਿੱਲ੍ਹੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਅਤੇ ਤੇਗ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਸਹਿਯੋਗ ਨਾਲ ਅੱਜ ਮਿਤੀ 30-6-19 ਨੂੰ ਦਿੱਲ੍ਹੀ ਦੇ ਪੰਜਾਬੀ ਬਾਗ਼ ਵਿਖੇ ਸ਼ਸਤਰ ਵਿਦਿਆ ਦੇ ਜੌਹਰ ਸ਼ਮਸ਼ੀਰ ਏ ਜੌਹਰ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿਚ 250 ਦੇ ਕਰੀਬ ਬੱਚੇ ਸਮੂਲੀਅਤ ਕਰ ਰਹੇ ਹਨ ਮੁਕਾਬਲਿਆਂ ਦਾ ਉਦਘਾਟਨ ਭਾਈ ਮਨਜੀਤ ਸਿੰਘ ਅੰਮ੍ਰਿਤਸਰ, ਮਨਵਿੰਦਰ ਸਿੰਘ ਅੰਮ੍ਰਿਤਸਰ ਸੁਪ੍ਰੀਤ ਸਿੰਘ ਅੰਮ੍ਰਿਤਸਰ, ਅਤੇ ਤੇਗ ਮਾਰਸ਼ਲ ਅਕੈਡਮੀ ਦੇ ਜ਼ੋਰਾਵਰ ਸਿੰਘ, ਇਕਬਾਲ ਸਿੰਘ,ਜੋਗਿੰਦਰ ਸਿੰਘ ਨੇ ਸਾਂਝੇ ਤੌਰ ਤੇ ਕੀਤਾ ਉਪਰੰਤ ਪ੍ਰਧਾਨ ਦਿੱਲ੍ਹੀ ਗੁਰਦਵਾਰਾ ਸਿੱਖ ਪ੍ਰਬੰਧਕ ਕਮੇਟੀ ਮਨਜਿੰਦਰ ਸਿੰਘ ਸਿਰਸਾ ਅਤੇ ਕਮੇਟੀ ਮੈਂਬਰ ਸਰਬਜੀਤ ਸਿੰਘ ਵਿਰਕ ਨੇ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਲਗਵਾਈ ਅਤੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਖ਼ਬਰ ਲਿਖੇ ਜਾਣ ਤਕ ਕੋਈ ਨਤੀਜਾ ਨਹੀਂ ਆਇਆ ਸੀ ।ਮਨਜਿੰਦਰ ਸਿੰਘ ਸਿਰਸਾ ਨੂੰ ਸਨਮਾਨਿਤ ਕਰਦੇ ਪ੍ਰਬੰਧਕ2