ਪਿਆਰ ਵਧਾਉਣ ਜਾ ਨਫ਼ਰਤ ਦੀ ਨਿਗ੍ਹਾ ਦਾ ਨਾਮ ਹੈ ਯਾਤਰਾ

#ਹਾਰਾਸਮੈਂਟ_ਯਾਤਰਾ
✍️ Harpal Singh
ਤਿੰਨ ਸੌ ਕਿਲੋਮੀਟਰ ਦਾ ਸਫ਼ਰ….ਸਵੇਰੇ ਸਾਢੇ ਤਿੰਨ ਵਜੇ ਸ਼ੁਰੂ ਹੋਇਆ….ਤੇ ਅਜੇ ਵੀ ਅਸੀਂ ਰਾਹ ਵਿਚ ਹਾਂ…
ਇਹ ਗੱਲ ਨਹੀਂ ਕਿ ਇਸ ਯਾਤਰਾ ਨਾਲ ਲੋਕਲ ਕਸ਼ਮੀਰੀ ਪ੍ਰੇਸ਼ਾਨ ਨੇ…ਉਹ ਹਰ ਸ਼ਕਸ ਹਰ ਯਾਤਰੀ ਪ੍ਰੇਸ਼ਾਨ ਹੈ ਜੋ ਅਮਰਨਾਥ ਨਹੀਂ ਜਾ ਰਿਹਾ ਪਰ ਕਸ਼ਮੀਰ ਵੱਲ ਜਾ ਰਿਹਾ ਹੈ…
ਕੁਛ ਮੁੰਡੇ ਉੱਚੀ ਆਵਾਜ਼ ਚ ਮੋਟਰਸਾਈਕਲ ਉਪਰ ਸਪੀਕਰ ਲਗਾ ਕੇ ਸੀਟੀਆਂ ਮਾਰਦੇ ਜਾ ਰਹੇ ਨੇ…ਕਿਉਂਕਿ ਉਹ ਅਮਰਨਾਥ ਯਾਤਰੀ ਨੇ…ਪਰ ਸਾਡੀ ਗੱਡੀ ਚ ਇਕ ਬਜ਼ੁਰਗ ਔਰਤ ਜੋ ਮਰੀਜ਼ ਹੈ…ਉਸਨੂੰ ਅੱਗੇ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ…ਕਿਉਂਕਿ ਉਹ ਅਮਰਨਾਥ ਯਾਤਰੀ ਨਹੀਂ ਹੈ…
ਇਹ ਕਿਵੇਂ ਦੀ ਯਾਤਰਾ ਹੈ…ਜੋ ਆਮ ਜਨਤਾ ਨੂੰ ਇਕ ਦੂਜੇ ਲਾਗੇ ਲੈ ਆਉਣ ਦੀ ਬਜਾਏ ਇਕ ਦੂਜੇ ਤੋਂ ਦੂਰ ਕਰ ਰਹੀ ਹੈ…
ਖੁਦ ਸੋਚੋ…ਜੇ ਆਪਾਂ ਪਾਕਿਸਤਾਨ ਯਾਤਰਾ ਤੇ ਜਾਈਏ..ਤੇ ਉਥੋਂ ਦੇ ਲੋਕਲ ਲੋਕਾਂ ਨੂੰ ਘਰਾਂ ਚ ਬੰਦ ਕਰ ਦਿੱਤਾ ਜਾਵੇ ਤਾਂ ਕੀ ਸਾਡੀ ਧਾਰਮਿਕ ਯਾਤਰਾ ਦਾ ਕੋਈ ਮਤਲਬ ਰਹਿ ਜਾਵੇਗਾ ??
” ਇਕ ਮਹੀਨਾ ਹੋਰ ਤਸੀਹਾ ਸਹਿਣਾ ਪੈਣਾ ”
ਇਹ ਸ਼ਬਦ ਇਕ ਕਸ਼ਮੀਰੀ ਪੰਡਤ ਦੇ ਨੇ….ਜੋ ਖਿਝ ਕੇ ਫੌਜੀ ਅੱਗੇ ਭੜਾਸ ਕੱਢ ਰਿਹਾ ਹੈ…
ਫੌਜੀ ਸੀਟੀਆਂ ਮਾਰਦਾ ਹੋਇਆ ਅੱਗੇ ਵਧ ਗਿਆ ਹੈ…
#ਹਰਪਾਲਸਿੰਘ