ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਆਯੋਜਿਤ ਕੀਤੇ ਗਏ ਸਿਹਤ ਜਾਂਚ ਕੈਂਪ ਵਿੱਚ 200 ਤੋਂ ਵੱਧ ਵੱਖ ਵੱਖ ਟੈਸਟਾਂ ਰਾਹੀਂ ਵਿਅਕਤੀਆਂ ਦੀ ਜਾਂਚ

ਸਿਹਤ ਜਾਂਚ ਕੈਂਪ ਦੌਰਾਨ ਮਰੀਜਾਂ ਦੀ ਜਾਂਚ ਕਰਦੇ ਹੋਏ ਮਾਹਿਰ ਡਾਕਟਰ।
ਰਘੁਵੀਰ ਸਿੰਘ ਕੁਰਾਲੀ: ਰਿਆਤ ਬਾਹਰਾ ਯੂਨੀਵਰਸਿਟੀ (ਆਰਬੀਯੂ) ਵੱਲੋਂ ਨੇੜਲੇ ਪਿੰਡ ਸਹੌੜਾਂ ਵਿਖੇ ਇੱਕ ਮੁਫਤ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ,ਜਿਸ ਵਿੱਚ 200 ਤੋਂ ਵੱਧ ਵੱਖ ਵੱਖ ਟੈਸਟਾਂ ਰਾਹੀਂ ਵਿਅਕਤੀਆਂ ਦੀ ਜਾਂਚ ਕੀਤੀ ਗਈ।
ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਸ਼ਨਜ਼ (ਆਰਬੀਜੀਆਈ) ਦੇ ਚੇਅਰਮੈਨ ਅਤੇ ਆਰ ਬੀ ਯੂ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਦੀ ਅਗਵਾਈ ਹੇਠ ਆਰਬੀਯੂ ਦੇ ਵੱਖ-ਵੱਖ ਸਕੂਲ ਜਿਨਾ ਵਿੱਚ ਯੂਨੀਵਰਸਿਟੀ ਸਕੂਲ ਆਫ਼ ਮੈਡੀਕਲ ਐਂਡ ਅਲਾਈਡ ਸਾਇੰਸ, ਰਿਆਤ ਬਾਹਰਾ ਕਾਲਜ ਆਫ ਨਰਸਿੰਗ , ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਨੇ ਇਸ ਸਿਹਤ ਜਾਂਚ ਕੈਂਪ ਵਿੱਚ ਹਿੱਸਾ ਲਿਆ। ਇਹ ਕੈਂਪ, ਨੈਸ਼ਨਲ ਰੀਹੈਬਲੀਟੇਸ਼ਨ ਇੰਸਟੀਚਿਊਟ, ਚੰਡੀਗੜ• ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ, ਜਿਸ ਵਿੱਚ ਫਿਜ਼ੀਓਥੈਰਪੀ, ਬਲੱਡ ਪ੍ਰੈਸ਼ਰ, ਲੰਬਾਈ ਦਾ ਮਾਪ, ਭਾਰ, ਖੂਨ ਵਿੱਚ ਸ਼ੂਗਰ ਦੀ ਜਾਂਚ, ਦੰਦਾਂ ਦੀ ਜਾਂਚ ਅਤੇ ਆਡੀਓਮੈਟਰਿਕ ਟੈਸਟ ਆਦਿ ਕੀਤੇ ਗਏ।
ਇਸ ਕੈਂਪ ਦੌਰਾਨ ਡਾ. ਚੰਦਰ ਕੇ ਸਰੀਨ, ਰਿਆਤ ਬਾਹਰਾ ਕਾਲਜ ਆਫ ਨਰਸਿੰਗ ਦੇ ਡਾਇਰੈਕਟਰ ਪ੍ਰਿੰਸੀਪਲ, ਡਾ. ਨੀਨਾ ਮਹਿਤਾ, ਡੀਨ, ਡਾ. ਅਰੁਨ ਭਾਰਦਵਾਜ, ਪ੍ਰਿੰਸੀਪਲ ਆਰਬੀਡੀਸੀਐਚ, ਡਾ. ਡੀ.ਵੀ. ਰਾਏ, ਪ੍ਰਧਾਨ ਐਨਜੈਡ3, ਬੀਵੀਪੀ, ਡਾ. ਧਰਮਵੀਰ, ਪ੍ਰਧਾਨ ਐਨਜੈਡ4, ਮਨਮੋਹਨ ਸਿੰਘ ਬਡਵਾਲ, ਸੇਵਾਮੁਕਤ ਐਸਐਮਓ ਪੀਸੀਐਮਐਸ ਨੇ ਕੈਂਪ ਦੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ।
ਇਸ ਸਿਹਤ ਜਾਂਚ ਕੈਂਪ ਦੌਰਾਨ ਲੋਕਲ ਨਿਵਾਸੀਆਂ ਦੀ ਜਾਂਚ ਕੀਤੀ ਗਈ ਅਤੇ ਸਿਹਤ ਸਮੱਸਿਆਵਾਂ ਵਾਲੇ ਸਾਰੇ ਕੇਸਾਂ ਨੂੰ ਅਗਲੇ ਇਲਾਜ ਲਈ ਉਚਿਤ ਮਾਹਿਰਾਂ ਕੋਲ ਭੇਜਿਆ ਗਿਆ।ਅੰਤ ਵਿੱਚ ਕੈਂਪ ਦੇ ਆਯੋਜਨ ਲਈ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਪਿੰਡ ਦੇ ਸਰਪੰਚ ਦਾ ਧੰਨਵਾਦ ਕੀਤਾ ਗਿਆ।