ਐਜੂਸਟਾਰ ਆਦਰਸ਼ ਸਕੂਲ ਵਿੱਚ ਇੰਟਰ ਹਾਊਸ ਕੈੱਰਮ ਬੋਰਡ ਮੁਕਾਬਲਾ ਕਰਵਾਇਆ ਗਿਆ

0

ਮੁਕਾਬਲਿਆਂ ਦੌਰਾਨ ਬੱਚੇ

ਜਗਦੀਸ਼ ਸਿੰਘ ਕੁਰਾਲੀ: ਐਜੂਸਟਾਰ ਆਦਰਸ਼ ਸੀਨੀਅਰ ਸੰਕੈਡਰੀ ਸਕੂਲ, ਕਾਲੇਵਾਲ ਵਿਖੇ ਚੌਥੀ ਤੇ ਪੰਜਵੀਂ ਜਮਾਤਦੇ ਲੜਕੇ ਅਤੇ ਲੜਕੀਆਂ ਦੇ ਇੰਟਰ ਹਾਊਸ ਕੈੱਰਮ ਬੋਰਡ ਮੁਕਾਬਲੇ ਕਰਵਾਏ ਗਏ। ਇਸ  ਮੁਕਾਬਲੇ ਵਿੱਚ ਲੜਕਿਆਂ ਵਿਚੋਂ ਅਗਨੀ ਹਾਊਸ ਜੇਤੂ ਰਿਹਾ। ਪ੍ਰਿਥਵੀ ਹਾਊਸ ਰਨਰ-ਅਪ ਰਿਹਾ। ਪੰਜਵੀਂ ‘ਬੀ’ ਦੇ ਵਿਦਿਆਰਥੀ ਆਰਵ ਸ਼ਰਮਾ ਨੂੰ ਵਧੀਆਂ ਖਿਡਾਰੀ ਦਾ ਖਿਤਾਬ ਦਿੱਤਾ ਗਿਆ। ਲੜਕੀਆਂ ਵਿੱਚੋਂ ਅਗਨੀ ਹਾਊਸ ਜੇਤੂ ਰਿਹਾ ਤੇ ਵਾਯੂ ਹਾਊਸ ਰਨਰ ਅਪ ਰਿਹਾ। ਚੌਥੀ ‘ਸੀ’ ਦੀ ਖਿਡਾਰਣ ਸੈਵੀ ਰਾਣਾ ਨੂੰ ਵਧੀਆਂ ਖਿਡਾਰਣ ਘੋਸ਼ਿਤ ਕੀਤਾਗਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਖਪਾਲ ਕੌਰ ਜੀ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਤੇ ਉਹਨਾਂ ਨੇ ਅੰਦਰੂਨੀ ਖੇਡਾਂ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਖਪਾਲ ਕੌਰ ਜੀ ਨੇ ਡੀ.ਪੀ.ਅਧਿਆਪਕ ਸ. ਗੁਲਜਾਰ ਸਿੰਘ ਅਤੇ ਸ਼ੀਮਤੀ ਅਮ੍ਰਿਤ ਕੌਰ ਦੀ ਪ੍ਰਸੰਸਾ ਕਰਦੇ ਹੋਏ  ਉੁਹਨਾਂ ਨੂੰ ਵਧਾਈ ਦਿੱਤੀ ਕਿ ਉਹਨਾਂ ਦੀ ਮਿਹਨਤ ਅਤੇ ਲਗਨ ਨਾਲ ਹੀ ਇਹ ਖਿਡਾਰੀਵਧੀਆਂ ਪ੍ਰਦਰਸ਼ਨ ਕਰ ਰਹੇ ਹਨ.

About Author

Leave a Reply

Your email address will not be published. Required fields are marked *

You may have missed