ਕੁਵੈਤ ਵਿਖੇ ਰੋਜੀ ਰੋਟੀ ਕਮਾਉਣ ਗਏ ਇਕ ਹੋਰ ਪੰਜਾਬੀ ਦੀ ਮੌਤ।

ਸੱਜਣ ਸਿੰਘ ਦੀ ਫਾਈਲ ਫੋਟੋ

ਕੁਵੈਤ (ਬਿਨੇਦੀਪ): ਪੰਜਾਬ ਦੇ ਕਸਬਾ ਰਈਆ  ਤੋਂ  ਕੁਵੈਤ ਵਿੱਚ ਰੋਜੀ ਰੋਟੀ ਕਮਾਉਣ ਗਏ ਇੱਕ ਵਿਅਕਤੀ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸੱਜਣ ਸਿੰਘ ਉਮਰ 45 ਸਾਲ ਪੁੱਤਰ ਬਾਵਾ ਸਿੰਘ ਪਿੰਡ ਡੇਅਰੀਵਾਲ ਹਾਲ ਵਾਸੀ ਲਵਲੀ ਸਵੀਟ ਵਾਲੀ ਗਲੀ ਨਜਦੀਕ ਟੁਣਕੀ ਦਾ ਮੰਦਰ ਰਈਆ ਜਿਲਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਉਸਦੀ  ਧਰਮ ਪਤਨੀ ਗੁਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਪਤੀ ਰੋਜੀ-ਰੋਟੀ ਕਮਾਉਣ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਕੁਵੈਤ ਗਏ ਜਿੱਥੇ ਉਹ ਐਨ ਬੀ ਟੀ ਸੀ ਕੰਪਨੀ ਵਿੱਚ ਸੁਪਰਵਾਈਜਰ ਦੀ ਨੌਕਰੀ ਕਰਦੇ ਸਨ।ਉਹਨਾਂ ਦੱਸਿਆ ਕਿ ਸ਼ਨੀਵਾਰ ਸਵੇਰੇ ਉਹਨਾਂ ਦੇ ਕਿਸੇ ਦੋਸਤ ਦਾ ਫੋਨ ਆਇਆ ਕਿ ਸੱਜਣ ਸਿੰਘ ਦੀ ਸ਼ੁੱਕਰਵਾਰ ਸ਼ਾਮ 6 ਵਜੇ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ।ਸੱਜਣ ਸਿੰਘ ਆਪਣੇ ਪਿੱਛੇ ਬਜੁਰਗ ਮਾਤਾ ਚਰਨ ਕੌਰ, ਪਤਨੀ ਗੁਰਜੀਤ ਕੌਰ, 13 ਸਾਲ ਦਾ ਬੇਟਾ ਨਵਦੀਪ ਸਿੰਘ ਅਤੇ 10 ਸਾਲ ਦੀ ਬੇਟੀ ਕਿਰਨਦੀਪ ਕੌਰ ਨੂੰ ਰੋਦਿਆਂ-ਕੁਰਲਾਉਦਿਆਂ ਛੱਡ ਗਿਆ ਹੈ।ਸੱਜਣ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

Leave a Reply

Your email address will not be published. Required fields are marked *