ਖਾਲਸਾ ਕਾਲਜ ਇੰਦੌਰ ਵਿਖੇ ਕਰਵਾਇਆ ਗਿਆ ਗਤਕਾ ਰੈਫਰੀ ਸੈਮੀਨਾਰ

0

ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ

ਗਤਕੇ ਨੂੰ ਸਾਂਭਣਾ ਸਮੇ ਦੀ ਮੁੱਖ ਲੋੜ – ਮਨਵਿੰਦਰ ਵਿੱਕੀ

ਇੰਦੌਰ : ਗਤਕਾ ਫੇਡ ਆਫ ਇੰਡੀਆ ਅਤੇ ਇੰਦੌਰ ਗਤਕਾ ਐਸੋ: ਵੱਲੋ ਸਾਂਝੇ ਤੌਰ ਤੇ ਰੈਫਰੀ ਲਈ ਗਤਕਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਫੇਡ: ਦੇ ਨੈਸ਼ਨਲ ਕੋਆਰਡੀਨੇਟਰ ਮਨਵਿੰਦਰ ਸਿੰਘ ਵਿੱਕੀ ਅਤੇ ਗਤਕਾ ਕੋਚ ਸਰਬਜੀਤ ਸਿੰਘ ਦੇਵ ਨੇ ਰੈਫਰੀਆਂ ਨੂੰ ਗਤਕੇ ਦੇ ਗੁਰ ਦੱਸਣ ਲਈ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ. ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇੰਦੌਰ ਦੇ ਅਬਦੁਲ ਰਾਸ਼ਿਦ ਨੇ ਦੱਸਿਆ ਕਿ ਗਤਕਾ ਖੇਡ ਜੋਕੇ ਪਹਿਲਾ ਹੀ ਯੂਨੀਵਰਸਿਟੀ ਲੈਵਲ ਉਤੇ ਖੇਡਿਆ ਜਾ ਰਿਹਾ ਹੈ ਅਤੇ ਬਹੁਤ ਜਲਦੀ ਹੀ ਸਕੂਲ ਗੇਮ੍ਸ ਵਿਚ ਵੀ ਇਸਨੂੰ ਸ਼ਾਮਿਲ ਕਰਵਾਇਆ ਜਾਏਗਾ. ਓਹਨਾ ਦੱਸਿਆ ਕਿ ਇਸ ਕੈੰਪ ਵਿਚ ਤਕਰੀਬਨ 45 ਰੈਫਰੀਆਂ ਨੇ ਭਾਗ ਲਿਆ ਜਿਹਨਾਂ ਵਿੱਚੋ 32 ਨੇ ਲਿਖਤੀ ਪ੍ਰੀਖਿਆ ਪਾਸ ਕੀਤਾ. ਓਹਨਾ ਕਿਹਾ ਕਿ ਬਹੁਤ ਜਲਦੀ ਇੰਦੌਰ ਵਿਖੇ ਨੈਸ਼ਨਲ ਲੈਵਲ ਦਾ ਗਤਕਾ ਪ੍ਰੋਗਰਾਮ ਕਰਵਾਇਆ ਜਾਏਗਾ. ਓਹਨਾ ਨਾਲ ਐਸੋ ਦੇ ਪ੍ਰਧਾਨ ਰਣਵੀਰ ਸਿੰਘ, ਮਾਸਟਰ ਸਈਦ ਆਲਮ,ਜਸਬੀਰ ਸਿੰਘ,ਚਰਨਜੀਤ ਸਿੰਘ,ਰਾਜੂ ਭਾਟੀਆ,ਹਰਪ੍ਰੀਤ ਸਿੰਘ,ਨੇ ਆਏ ਹੋਏ ਸਾਰੇ ਰੈਫਰੀਆਂ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ.

About Author

Leave a Reply

Your email address will not be published. Required fields are marked *

You may have missed