ਗੱਡੀ ਦੀ ਟੱਕਰ ਨਾਲ ਵਿਅਕਤੀ ਜਖਮੀ

ਐਕਸੀਡੈਂਟ ਦੌਰਾਨ ਜਖਮੀ ਹੋਏ ਰਤਨ ਸਿੰਘ ਦੀ ਫੋਟੋ
ਜਗਦੀਸ਼ ਸਿੰਘ ਕੁਰਾਲੀ : ਅੱਜ ਸਵੇਰੇ ਤਕਰੀਬਨ 7.੪੦ ਵਜੇ ਕੁਰਾਲੀ ਤੌ ਮੋਰਿੰਡਾ ਜਾ ਰਹੇ ਇਕ ਵਿਅਕਤੀ ਜਿਸਦਾ ਨਾਮ ਰਤਨ ਸਿੰਘ ਜੋਕੇ ਪਿੰਡ ਕੁਲਾਰਾਂ ਨੇੜੇ ਮੋਰਿੰਡਾ ਦਾ ਰਹਿਣ ਵਾਲਾ ਹੈ ਨੂੰ ਇਕ ਮਹਿੰਦਰਾ ਪਿਕਅਪ ਗੱਡੀ ਜਿਸਨੂੰ ਡਰਾਈਵਰ ਸੰਜੇ ਚਲਾ ਰਿਹਾ ਸੀ ਨਾਲ ਟੱਕਰ ਹੋ ਗਈ. ਪ੍ਰਾਪਤ ਜਾਣਕਾਰੀ ਅਨੁਸਾਰ ਸੰਜੇ ਆਪਣੀ ਗੱਡੀ PB 65G -8243 ਨੂੰ ਲੈਕੇ ਡੀਵਾਈਨ ਪੈਲਸ ਵੱਲ ਜਾ ਰਿਹਾ ਸੀ ਉਸਨੇ ਪਹਿਲਾ ਰਤਨ ਸਿੰਘ ਨੂੰ ਓਵਰਟੇਕ ਕੀਤਾ ਅਤੇ ਫਿਰ ਆਪਣੀ ਗੱਡੀ ਨੂੰ ਮੋੜ ਲਿਆ ਜਿਸ ਨਾਲ ਪਿੱਛੇ ਤੌ ਆ ਰਹੇ ਰਤਨ ਸਿੰਘ ਦਾ ਕੰਟਰੋਲ ਖਤਮ ਹੋ ਗਿਆ ਅਤੇ ਜਾਕੇ ਗੱਡੀ ਵਿਚ ਵਜਿਆ ਮੌਕੇ ਤੇ ਲੋਕਾਂ ਨੇ ਰਤਨ ਸਿੰਘ ਨੂੰ ਸੰਜੇ ਦੀ ਮਦਦ ਨਾਲ ਸਰਕਾਰੀ ਹਸਪਤਾਲ ਕੁਰਾਲੀ ਵਿਖੇ ਪਹੁੰਚਾਇਆ ਜਿਥੇ ਡਾਕਟਰਾਂ ਨੇ ਰਤਨ ਸਿੰਘ ਦੇ ਲੱਤ ਅਤੇ ਕੰਨ ਉਤੇ ਟਾਂਕੇ ਲਗਾਏ ਖ਼ਬਰ ਲਿਖੇ ਜਾਣ ਤਕ ਕੋਈ ਪੁਲਿਸ ਕੇਸ ਰਜਿਸਟਰਡ ਨਹੀਂ ਕਰਵਾਇਆ ਗਿਆ ਸੀ .