ਕੁਰਾਲੀ ਵਿਖੇ ਫੁੱਟਬਾਲ ਮੈਚਾਂ ਦਾ ਆਰੰਭ

ਜਗਦੀਸ਼ ਸਿੰਘ- ਪੰਜਾਬ ਫੁੱਟਬਾਲ ਐੱਸ ਵੱਲੋਂ ਪੰਜਾਬ ਪੱਧਰ ਦੇ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ ਅੱਜ ਕੁਰਾਲੀ ਦੇ ਖੇਡ ਸਟੇਡੀਅਮ ਵਿਖੇ ਕੀਤਾ ਗਿਆ ।ਪੰਜਾਬ ਫੁੱਟਬਾਲ ਐੱਸ ਵੱਲੋਂ ਕਰਵਾਏ ਜਾ ਰਹੇ ਇਹਨਾਂ ਮੁਕਾਬਲਿਆ ਵਿਚ ਅੱਜ ਪਹਿਲਾ ਮੁਕਾਬਲਾ ਕੁਰਾਲੀ ਦੇ ਠੇਕੇਦਾਰ ਅਮਰਜੀਤ ਸਿੰਘ ਕਲੱਬ ਅਤੇ ਪਟਿਆਲਾ ਦੇ ਕਲੱਬ ਵਿਚਕਾਰ ਖੇਡਿਆ ਜਾ ਰਿਹਾ ਹੈ। ਕੁਰਾਲੀ ਦੀ ਟੀਮ ਕੋਚ ਜਸਮੀਤ ਸਿੰਘ ਕੁਰਾਲੀ ਦੀ ਰਹਿਨੁਮਾਈ ਹੇਠ ਖੇਡ ਰਹੀ ਹੈ। ਫੁੱਟਬਾਲ ਮੈਚ ਵਿਚ ਪੰਜਾਬ ਫੁੱਟਬਾਲ ਐੱਸ ਦੇ ਬਹੁਤ ਹੀ ਸੂਝਵਾਨ ਰੈਫਰੀਆਂ ਹਨੀਤ ਤੱਗੜ,ਪਰਦੀਪ ਕੁਮਾਰ,ਨ. ਕੁਰੁਮਾਈਆਂ,ਕਰਨਪ੍ਰੀਤ ਰੋਹੇਲਾ,ਅਤੇ ਦੀਪਕ ਕੁਮਾਰ ਦੁਆਰਾ ਨਿਭਾਈ ਗਈ। ਖਬਰ ਲਿਖੇ ਜਾਣ ਤਕ ਦੋਨੋ ਟੀਮਾਂ ਵੱਲੋਂ ਕੋਈ ਵੀ ਗੋਲ ਨਹੀਂ ਸੀ ਕੀਤਾ ਗਿਆ। ਕੁਰਾਲੀ ਦੇ ਖਿਡਾਰੀਆ ਦੀ ਹੌਸਲਾ ਅਫਜ਼ਾਈ ਲਈ ਭਾਰੀ ਗਿਣਤੀ ਵਿਚ ਖੇਡ ਪ੍ਰੇਮੀ ਮੌਜੂਦ ਸਨ।