ਐਜੂਸਟਾਰ ਆਦਰਸ਼ ਸਕੂਲ ਵਿਖੇ ‘ਵਿਸ਼ਵ ਕੁਦਰਤ ਸੰਭਾਲ’ ਦਿਵਸ ਮਨਾਇਆ ਗਿਆ

ਜਗਦੀਸ਼ ਸਿੰਘ ਕੁਰਾਲੀ: ਐਜੂਸਟਾਰ ਆਦਰਸ਼ ਸਕੂਲ ਕਾਲੇਵਾਲ ਵਿਖੇ ‘ਵਿਸ਼ਵ ਕੁਦਰਤ ਸੰਭਾਲ ਦਿਵਸ’ ਦੇ ਸੰਬੰਧ ਵਿੱਚ ਦਸਵੀਂ ‘ਏ’ ਦੇ ਵਿਦਿਆਰਥੀਆਂ ਵੱਲੋਂ ਵਿਸ਼ੇਸ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧ ਵਿਚ ਵਿਦਿਆਰਥੀਆਂ ਨੇ ਕਵਿਤਾਵਾਂ, ਨਾਅਰੇ, ਭਾਸ਼ਣ ਅਤੇ ਨੱਕੜ ਨਾਟਕ ਤੇ ਨ੍ਰਿਤ ਆਦਿ ਪੇਸ਼ਕਾਰੀ ਕੀਤੀ। ਇਹਨਾਂ ਗਤੀਵਿਧੀਆ ਦੁਆਰਾ ਵਿਦਿਆਰਥੀਆਂ ਨੇ ਕੁਦਰਤੀ ਸ੍ਰੋਤ ਜਿਵੇਂ ਹਵਾ, ਪਾਣੀ, ਆਦਿ ਦੀ ਸਾਂਭ-ਸੰਭਾਲ ਸੰਬੰਧੀ ਸੰਦੇਸ਼ ਦਿੱਤਾ। ਇੰਨਚਾਰਜ ਅਧਿਆਪਕਾ ਸ੍ਰੀਮਤੀ ਰਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਕੁਦਰਤੀ ਸ੍ਰੋਤਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਹਨਾਂ ਦੇ ਸਹੀ ਪ੍ਰਯੋਗ ਬਾਰੇ ਜਾਗਰੂਕ ਕੀਤਾ। ਅਤੇ ਸਕੂਲ ਦੇ ਪਿੰ੍ਰਸੀਪਲ ਸ੍ਰੀਮਤੀ ਸੁਖਪਾਲ ਕੌਰ ਜੀ ਨੇ ਦਸਵੀਂ ‘ਏ’ ਦੇ ਵਿਦਿਆਰਥੀਆਂ ਦੀ ਸ਼ਲਾਘਾਯੋਗ ਪੇਸ਼ਕਾਰੀ ਦੀ ਤਾਰੀਫ ਕੀਤੀ।