ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਫਾਰਮਾਸਿਊਟੀਕਲ ਸਾਇੰਸਜ਼ ਦੇ ਵਿਦਿਆਰਥੀਆਂ ਦੀ ਉੱਚ ਕੰਪਨੀਆਂ ਵਿੱਚ ਨੌਕਰੀ ਲਈ ਚੋਣ

0

ਨੌਕਰੀ ਲਈ ਚੁਣੇ ਗਏ ਵਿਦਿਆਰਥੀਆਂ ਨਾਲ ਪਲੇਸਮੈਂਟ ਸੈੱਲ ਦੇ ਵਾਈਸ-ਪ੍ਰੈਜ਼ੀਡੈਂਟ ਗੁਰਿੰਦਰ ਸਿੰਘ ਬਾਹਰਾ ਅਤੇ ਹੋਰ।

ਜਗਦੀਸ਼ ਸਿੰਘ/ ਗੁਰਸੇਵਕ ਕੁਰਾਲੀ : ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਫਾਰਮਾਸਿਊਟੀਕਲ ਸਾਇੰਸਜ਼ ਤੋਂ ਪਾਸ ਹੋਏ ਵਿਦਿਆਰਥੀਆਂ ਦੀ ਪ੍ਰਸਿੱਧ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਚੋਣ ਕੀਤੀ ਗਈ ਹੈ। ਯੂਨੀਵਰਸਿਟੀ ਸਕੂਲ ਆਫ ਫਾਰਮਾਸਿਊਟੀਕਲ ਸਾਇੰਸਜ਼ ਵੱਲੋਂ ਲਗਾਤਾਰ ਪਲੇਸਮੈਂਟ ਡਰਾਈਵਸ ਦਾ ਆਯੋਜਨ ਕੀਤਾ ਗਿਆ ਹੈ ,ਜਿਸ ਵਿੱਚ ਲਗਭਗ ਸਾਰੇ ਪਾਸ ਹੋਏ ਵਿਦਿਆਰਥੀ ਵੱਖ-ਵੱਖ ਫਾਰਮਾਸਿਊਟੀਕਲ ਕੰਪਨੀਆਂ ਵਿੱਚ ਰੁਜ਼ਗਰ ਪ੍ਰਾਪਤ ਕਰਨ ਵਿੱਚ ਸਫਲ ਹੋਏ ਹਨ।
ਪਲੇਸਮੈਂਟ ਡਰਾਈਵਸ ਦੌਰਾਨ ਬੀ ਫਾਰਮੇਸੀ 8ਵੇਂ ਸਮੈਸਟਰ ਦੀ ਹੇਲਸ਼ਾ ਅਤੇ ਗੁਰਸਿਮਰਨ ਦੀ ਆਈਡੀਐਸ ਇੰਫੋਟੈਕ ਦੇ ਉਤਪਾਦਨ ਵਿਭਾਗ ਵਿੱਚ ਚੋਣ ਹੋਈ ਹੈ। ਬੀ ਫਾਰਮੇਸੀ ਦੇ ਮਨਪ੍ਰੀਤ ਨੂੰ ਰੂਟ ਐਨਾਲਿਸਸ ਵਿੱਚ ਸੇਲਜ਼ ਐਗਜ਼ੀਕਿਊਟਿਵ ਵੱਜੋਂ ਚੁਣਿਆ ਗਿਆ ਹੈ। ਸਕਸ਼ ਸ਼ਰਮਾ (ਉਤਪਾਦਨ), ਜੋਤੀ (ਫਾਰਮੂਲਾ ਅਤੇ ਵਿਕਾਸ ਵਿਭਾਗ), ਸੌਰਭ ਕੁਮਾਰ (ਉਤਪਾਦਨ) ਨੂੰ ਐਬਟ ਵਿੱਚ ਚੁਣਿਆ ਗਿਆ ਹੈ।
ਅਵਨੀਤ ਗਿੱਲ, ਭਵਾਨੀ ਅਤੇ ਜੈ ਸਿੰਘ ਬੀ ਫਾਰਮੇਸੀ 8ਵੇਂ ਸਮੈਸਟਰ ਨੂੰ ਸਨ ਫਾਰਮਾ ਵਿੱਚ ਪ੍ਰੋਡਕਸ਼ਨ ਡਾਕੂਮੈਂਟੇਸ਼ਨ ਦੇ ਤੌਰ ਤੇ ਚੁਣਿਆ ਗਿਆ ਹੈ। ਨੇਕਤਰ ਲਾਈਫ ਸਾਇੰਸ ਵਿੱਚ ਬੀ ਫਾਰਮੇਸੀ 8ਵੇਂ ਸਮੈਸਟਰ ਦੇ ਵਿਜੇ ਨੂੰ ਕੈਮਿਸਟ ਦੇ ਤੌਰ ਤੇ ਚੁਣਿਆ ਗਿਆ ਅਤੇ ਡੀ ਫਾਰਮੇਸੀ ਨੇ ਦੂਜਾ ਸਾਲ ਅਨਮੋਲ ਗੁਪਤਾ, ਰੋਹਿਤ ਕੁਮਾਰ, ਸਤਿੰਦਰਜੀਤ ਸਿੰਘ, ਜਤਿਨ ਅਨੰਦ ਨੇ ਸਟੈਰਿਲ ਪ੍ਰੈਪਰੇਸ਼ਨ ਵਿੱਚ ਨੌਕਰੀ ਪ੍ਰਾਪਤ ਕੀਤੀ। ਰੱਜਤ ਬੀ ਫਾਰਮੇਸੀ ਵੇਂ8 ਸਮੈਸਟਰ ਨੂੰ ਸਵੀਜੇਰਾ ਹੈਲਥਕੇਅਰ ਵਿੱਚ ਮੈਡੀਕਲ ਪ੍ਰਤੀਨਿਧੀ ਵਜੋਂ ਚੁਣਿਆ ਗਿਆ।ਇਸੇ ਤਰ੍ਹਾਂ ਬੀ ਫਾਰਮੇਸੀ ਵੇਂ8 ਸਮੈਸਟਰ ਦੀ ਮਨਦੀਪ ਨੂੰ ਟੈਰੇਸ ਫਾਰਮਾਸਿਊਟੀਕਲਜ਼ ਪ੍ਰਾਈਵੇਟ ਲਿਮਟਿਡ ਦੀ ਡੌਕੂਮੈਂਟੇਸ਼ਨ ਵਿੱਚ ਟੈਂਡਰ ਐਕਜ਼ੀਕਿਊਸ਼ਨ ਵਜੋਂ ਚੋਣ ਹੋਈ।
ਇਸ ਦੇ ਨਾਲ ਹੀ ਦੀਪਕ ਭੋਸਲੇ ਨੂੰ ਅਲੇਂਬਿਕ ਫਾਰਮਾਸਿਊਟੀਕਲਜ਼ ਵਿੱਚ ਮੈਡੀਕਲ ਪ੍ਰਤੀਨਧੀ ਵਜੋਂ ਚੁਣਿਆ ਗਿਆ। ਜ਼ੀਕੀਤਾ ਹੈਲਥਕੇਅਰ ਲਿਮਟਿਡ ਵਿੱਚ ਬੀ ਫਾਰਮੇਸੀ 8ਵੇਂ ਸਮੈੱਸਟਰ ਦੇ ਸ਼ੁੱਭਮ ਗੋਇਲ, ਪੰਕਜ, ਸੰਜੀਵ ਕੁਮਾਰ ਨੂੰ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨਜ਼ ਵਜੋਂ ਚੁਣਿਆ ਗਿਆ ਹੈ। ਬੀ ਫਾਰਮੇਸੀ 8 ਵੇਂ ਸਮੈੱਸਟਰ ਦੇ ਜਸ਼ਨਜ਼ੋਤ ਅਤੇ ਸਾਰਥਕ ਸ਼ਰਮਾ ਅਤੇ ਐਮ ਫਾਰਮੇਸੀ ਚੌਥੇ ਸਮੈਸਟਰ ਦੀ ਅਚਿਮਾ ਨੂੰ ਕ੍ਰੀੲੋਵਿਵਾ ਇੰਡੀਆ ਵਿੱਚ ਰਿਲੇਸ਼ਨਸ਼ਿਪ ਐਗਜ਼ੀਕਿਊਟਿਵ ਵਜੋਂ ਚੁਣਿਆ ਗਿਆ।
ਡਾਇਟੀਸ਼ੀਅਨ ਸ਼ਰੇਆਸ ਫੈਮਲੀ ਡਾਇਟ ਕਲੀਨਿਕ ਵÇੱਚ, ਐਮਐਸਸੀ (ਸੀਆਰ) ਦੇ ਸੁਖਜਿੰਦਰ ਨੂੰ ਡਾਇਟੀਸ਼ੀਅਨ ਵਜੋਂ ਚੁਣਿਆ ਗਿਆ। ਐਸਜੀ ਡਾਈਟ ਕੈਫੇ ਪ੍ਰਾਈਵੇਟ ਲਿਮਟਿਡ ਵਿੱਚ ਬੀ ਫਾਰਮੇਸੀ 8 ਵੇਂ ਸਮੈੱਸਟਰ ਦੀ ਨੀਲਮ ਸਰਕਾਰ ਅਤੇ ਐਮ ਫਾਰਮੇਸੀ, ਚੌਥੇ ਸੈਮੇਟਰ ਦੀ ਨਿਹਾਰਿਕਾ, ਸ਼ੀਨਾ, ਪਾਇਲ, ਸ਼ਿਵਾਂਗੀ ਚੇਤਨਾ, ਸ਼ਿਵਾਨੀ, ਸ਼ਿਪਰਾ ਆਫ ਐਮਐਸਸੀ (ਸੀਆਰ) ਨੂੰ ਕੰਸਲਟੈਂਟ ਅਤੇ ਅੰਸ਼ੁਲ, ਪੰਕਜ ( ਬੀ ਫਾਰਮੇਸੀ 8 ਵੇਂ ਸਮੈੱਸਟਰ) ਅਤੇ ਰਾਹੁਲ (ਐਮਐਸਸੀ ਸੀਆਰ) ਨੂੰ ਆਨਲਾਈਨ ਕੰਸਲਟੈਂਟ ਚੁਣਿਆ ਗਿਆ।
ਇਸ ਪਲੇਸਮੈਂਟ ਡਰਾਈਵ ਦੌਰਾਨ ਵਿਦਿਆਰਥੀ 3 ਤੋਂ 5 ਲੱਖ ਰੁਪਏ ਪ੍ਰਤੀ ਸਲਾਨਾ ਦੇ ਤਨਖਾਹ ਪੈਕੇਜ ’ਤੇ ਚੁਣੇ ਗਏ। ਵੱਡੀ ਗਿਣਤੀ ਵਿੱਚ ਹੋਈ ਵਿਦਿਆਰਥੀਆਂ ਦੀ ਇਹ ਚੋਣ ਪਲੇਸਮੈਂਟ ਸੈੱਲ ਦੇ ਵਾਈਸ-ਪ੍ਰੈਜ਼ੀਡੈਂਟ ਗੁਰਿੰਦਰ ਸਿੰਘ ਬਾਹਰਾ ਦੇ ਯਤਨਾਂ ਦਾ ਨਤੀਜਾ ਹੈ।
ਇਸ ਮੌਕੇ ਚੁਣੇ ਗਏ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਵਾਈਸ-ਚਾਂਸਲਰ ਡਾ.ਦਲਜੀਤ ਸਿੰਘ ਨੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।

About Author

Leave a Reply

Your email address will not be published. Required fields are marked *

You may have missed