ਸਵਛ ਭਾਰਤ ਅਭਿਆਨ ਦੇ ਤਹਿਤ ਵਾਰਡ ਨੰ 3 ਦੇ ਨੌਜਵਾਨਾਂ ਨੇ ਕੀਤੀ ਮਹੱਲੇ ਦੀ ਸਫਾਈ

ਸਵਛ ਭਾਰਤ ਅਭਿਆਨ ਦੇ ਤਹਿਤ ਵਾਰਡ ਨੰ 3 ਦੇ ਨੋਜਵਾਨ ਮੁਹਲੇ ਦੀ ਸਾਫ ਸਫਾਈ ਕਰਦੇ ਹੋਏ
ਜਗਦੀਸ਼ ਸਿੰਘ/ ਗੁਰਸੇਵਕ ਕੁਰਾਲੀ: ਸਵਛ ਭਾਰਤ ਅਭਿਆਨ ਦੇ ਤਹਿਤ ਵਾਰਡ ਨੰ 3 ਦੇ ਨੋਜਵਾਨ ਵੀਰਾ ਨੇ ਆਪਸ ਵਿੱਚ ਮਿਲ ਕੇ ਮੁਹੱਲੇ ਦੀ ਸਾਫ ਸਫਾਈ ਦਾ ਬਹੁਤ ਹੀ ਸਲਾਹੁਣਯੋਗ ਉਪਰਾਲਾ ਕੀਤਾ, ਨੋਜਵਾਨ ਵੀਰ ਹਰਮਨ ਜੈਲਦਾਰ ਦੀ ਅਗਵਾਈ ਵਿਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪ੍ਰਸ਼ਾਸ਼ਨ ਦੇ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਰਿਹਾ ਕਿ ਵਾਰਡ ਨੰ 3 ਦੇ ਵਿਚ ਸਫਾਈ ਦਾ ਮੰਦਾ ਹਾਲ ਹੈ ਜਿਸ ਤੇ ਕਰਵਾਈ ਕਰਦੇ ਹੋਏ ਨਗਰ ਕੌਂਸਲਰ ਸ਼੍ਰੀ ਪਰਮਜੀਤ ਸਿੰਘ ਪੰਮੀ ਜੀ ਨੇ ਨੋਜਵਾਨ ਵੀਰਾ ਦਾ ਸਾਥ ਦਿੰਦੇ ਹੋਏ ਇਸ ਮੁਹਿੰਮ ਨੁੰ ਸਫਲਤਾ ਦਿਵਾਈ , ਇਸ ਮੋਕੇ ਸਾਥੀ ਨੋਜਵਾਨ ਵੀਰ ਬਲਵਿੰਦਰ ਸਿੰਘ , ਜਸਪ੍ਰੀਤ ਸਿੰਘ, ਕੁਲਦੀਪ ਸਿੰਘ, ਮਨਕਿਰਤ ਸਿੰਘ, ਹਰਕੀਰਤ ਸਿੰਘ, ਗੁਰਤੇਜ ਸਿੰਘ, ਬੰਟੀ ਸ਼ਰਮਾ, ਮੁਨੀਸ਼ ਸ਼ਰਮਾ, ਮੁਨੀਸ਼ ਸਿੰਘ, ਰਾਜ ਸ਼ਰਮਾ, ਸਤਨਾਮ ਸਿੰਘ ਆਦਿ ਹਾਜ਼ਿਰ ਸਨ , ਨੋਜਵਾਨਾ ਵਲੋ ਕਿਤੇ ਇਸ ਕਾਰਜ ਦੀ ਸਭ ਪਾਸੇ ਸਲਾਘਾ ਕੀਤੀ ਜਾ ਰਹੀ ਹੈ।