ਪ੍ਰਭ ਆਸਰਾ ਕੁਰਾਲੀ ਵਿਖੇ ਲੈਬੋਰਟਰੀ ਦਾ ਉਦਘਾਟਨ ਕੀਤਾ

ਲੈਬੋਰਟਰੀ ਦਾ ਉਦਘਾਟਨ ਕਰਦੇ ਹੋਏ ਬੱਚੇ
ਜਗਦੀਸ਼ ਸਿੰਘ/ ਗੁਰਸੇਵਕ ਕੁਰਾਲੀ : ਸ਼ਹਿਰ ਵਿਚ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾਂ ਦੇ ਪ੍ਰਬੰਧਕਾਂ ਵੱਲੋਂ ਅੱਜ ਪ੍ਰਭ ਆਸਰਾ ਵਿਖੇ ਲੈਬੋਰਟਰੀ ਦਾ ਉਦਘਾਟਨ ਸੰਸਥਾ ਦੇ ਪਿਆਰੇ ਪਿਆਰੇ ਬੱਚਿਆਂ ਦੁਆਰਾ ਕੀਤਾ ਗਿਆ | ਇਸ ਦੀ ਸ਼ੁਰੂਆਤ ਸੰਸਥਾ ਵਿਚ ਰਹਿ ਰਹੇ ਸੈਂਕੜੇ ਹੀ ਲਾਚਾਰ ਨਾਗਰਿਕਾਂ ਦੀ ਜਰੂਰਤ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ ਗਈ |ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੰਸਥਾ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਦੱਸਿਆ ਕੋਈ ਵੀ ਜਰੂਰਤਮੰਦ ਵਿਅਕਤੀ ਇਸ ਸੁਵਿਧਾ ਦਾ ਲਾਭ ਉਠਾ ਸਕਦਾ ਹੈ , ਜਿਸ ਵਿਚ ਬਲੱਡ ਅਤੇ ਪਿਸ਼ਾਬ ਦੇ ਟੈਸਟ ਚੈਰੀਟੇਬਲ ਰੇਟ ਤੇ ਕੀਤੇ ਜਾਣਗੇ |ਓਹਨਾ ਦੱਸਿਆ ਕਿ ਇਹਨਾਂ ਟੈਸਟਾਂ ਲਈ ਨਮੂਨੇ ਹਰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9 ਵਜੇ ਤੋਂ 12 ਵਜੇ ਤੱਕ ਪ੍ਰਭ ਆਸਰਾ ਵਿਖੇ ਲਏ ਜਾਣਗੇ |