ਦਵਿਦਰ ਸਿੰਘ ਜੁਗਨੀ ਨੂੰ ਕੈਨੇਡਾ ਦੇ ਕੈਲਗਰੀ ਵਿਖੇ ਕੀਤਾ ਸਨਮਾਨਿਤ

0

ਦਵਿਦਰ ਸਿੰਘ ਜੁਗਨੀ ਨੂੰ ਕੈਨੇਡਾ ਦੇ ਕੈਲਗਰੀ ਵਿਖੇ ਸਨਮਾਨਿਤ ਕਰਦੇ ਹੋਏ ਐਮ ਪੀ ਦਰਸ਼ਨ ਸਿੰਘ ਕੰਗ

ਜਗਦੀਸ਼ ਸਿੰਘ ਕੁਰਾਲੀ : ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਦੇਵਿੰਦਰ ਸਿੰਘ ਜੁਗਨੀ ਜੋ ਦਿਨ ਰਾਤ ਇਕ ਕਰਕੇ ਅਲੋਪ ਹੋ ਰਹੇ ਪੰਜਾਬੀ ਗਾਇਕੀ ਦੇ ਸਾਜਾ ਨੂੰ ਸੰਭਾਲਣ ਦਾ ਯਤਨ ਕਰ ਰਹੇ ਹਨ ਦਾ ਕੈਨੇਡਾ ਪਹੁੰਚਣ ਉਤੇ ਪੰਜਾਬੀ ਭਾਈਚਾਰੇ ਦੇ ਆਗੂਆਂ ਦੁਵਾਰਾ ਭਰਵਾ ਸਵਾਗਤ ਕੀਤਾ ਗਿਆ. ਕੈਨੇਡਾ ਦੇ ਐਮ ਪੀ. ਦਰਸ਼ਨ ਸਿੰਘ ਕੰਗ ਦੁਵਾਰਾ ਕੈਲਗਰੀ ਵਿਖੇ ਦਵਿੰਦਰ ਸਿੰਘ ਜੁਗਨੀ ਦੇ ਸਵਾਗਤ ਲਈ ਇਕ ਸਮਾਗਮ ਰੱਖਿਆ ਗਿਆ ਜਿਸ ਵਿਚ ਜੁਗਨੀ ਮੁਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਇਥੇ ਓਹਨਾ ਨੇ ਹੋ ਰਹੇ 19ਵੇ ਗ਼ਦਰੀ ਬਾਬਿਆਂ ਦਾ ਮੇਲਾ ਦਾ ਪੋਸਟਰ ਵੀ ਜਾਰੀ ਕੀਤਾ ਕੈਨੇਡਾ ਦੇ ਕੈਲਗਰੀ ਵਿਚ ਇਹ ਪ੍ਰੋਗਰਾਮ 4 ਅਗਸਤ 2019 ਨੂੰ ਹੋ ਰਿਹਾ ਹੈ . ਦਵਿੰਦਰ ਸਿੰਘ ਜੁਗਨੀ ਦੁਵਾਰਾ ਵਿਦੇਸ਼ ਵਿਚ ਵਸਦੇ ਸਾਰੇ ਪੰਜਾਬੀ ਭਾਈਚਾਰੇ ਦਾ ਧੰਨਬਾਦ ਕੀਤਾ ਅਤੇ ਕਿਹਾ ਕਿ ਉਹ ਹਮੇਸ਼ਾ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਸਮਰਪਿਤ ਰਹਿਣਗੇ ਏਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਜੁਗਨੀ ਜੀ ਜਿਲ੍ਹਾ ਗਤਕਾ ਐਸੋ ਮੋਹਾਲੀ ਵਿਚ ਵੀ ਸਰਗਰਮ ਆਗੂ ਅਤੇ ਜਨਰਲ ਸਕੱਤਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ .

About Author

Leave a Reply

Your email address will not be published. Required fields are marked *

You may have missed