ਰਿਆਤ-ਬਾਹਰਾ ਯੂਨੀਵਰਸਿਟੀ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਓਰੀਇੰਟੇਸ਼ਨ ਪ੍ਰੋਗਰਾਮ ਦਾ ਆਯੋਜਨ

0

ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਰਿਆਤ-ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਦਲਜੀਤ ਸਿੰਘ ।

ਜਗਦੀਸ਼ ਸਿੰਘ/ਗੁਰਸੇਵਕ ਕੁਰਾਲੀ : ਰਿਆਤ-ਬਾਹਰਾ ਯੂਨੀਵਰਸਿਟੀ ਵੱਲੋਂ ਸਟੂਡੈਂਟਸ ਓਰੀਇੰਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਨਵੇਂ ਸਟੂਡੈਂਟਸ ਲਈ ਖਾਸ ਤੌਰ ’ਤੇ ਰੱਖਿਆ ਗਿਆ ,ਜਿਸ ਵਿੱਚ ਵੱਡੀ ਗਿਣਤੀ ਵਿੱਚ ਸਟੂਡੈਂਟਸ ਅਤੇ ਉਨ੍ਹਾਂ ਦੇ ਮਾਪਿਆਂ ਨੇ ਹਿੱਸਾ ਲਿਆ। ਇਸ ਮੌਕੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਦਲਜੀਤ ਸਿੰਘ ਨੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵੱਖ-ਵੱਖ ਸਕੂਲਾਂ ਦੇ ਨਵੇਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਵੱਲ ਧਿਆਨ ਕੇਂਦਰਤ ਕਰਨ ਅਤੇ ਉੱਚ ਉਦੇਸ਼ ਰੱਖਣ ਲਈ ਕਿਹਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਸਖਤ ਮਿਹਨਤ ਕਰਨ ਦੀ ਸਲਾਹ ਦਿੱਤੀ ਅਤੇ ਭਰੋਸਾ ਦਿੱਤਾ ਕਿ ਰਿਆਤ ਬਾਹਰਾ ਗਰੁੱਪ ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ।
ਇਸ ਦੋ ਦਿਨ੍ਹਾਂ ਸਟੂਡੈਂਟਸ ਓਰੀਇੰਟੇਸ਼ਨ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਡਾ: ਸਿੰਘ ਨੇ ਵਿਦਿਆਰਥੀਆਂ ਨੂੰ ਚੰਗੇ ਪ੍ਰੋਫੈਸ਼ਨਲ ਤੋਂ ਪਹਿਲਾਂ ਚੰਗੇ ਇਨਸਾਨ ਬਨਣ ਲਈ ਉਤਸ਼ਾਹਿਤ ਕੀਤਾ ਅਤੇ ਪੜ੍ਹਾਈ ਦੇ ਖੇਤਰ ਵਿੱਚ ਅੱਗੇ ਵਧਣ ਲਈ ਸਟੂਡੈਂਟਸ ਨੂੰ ਸਹੀ ਨਜ਼ਰੀਆ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਸ ਤਰ੍ਹਾਂ ਵਿਦਿਆਰਥੀਆਂ ਦਾ ਮਨ ਅਤੇ ਸੋਚ ਹਰ ਵਕਤ ਕੁੱਝ ਨਵਾਂ ਸਿੱਖਣ ਵੱਲ ਹੋਣੇ ਚਾਹੀਦੇ, ਤਾਂ ਜੋ ਪੜ੍ਹਾਈ ਦੇ ਵਿਕਾਸ ਦੇ ਲਈ ਇਕ ਬਿਹਤਰੀਨ ਵਾਤਾਵਰਣ ਪੈਦਾ ਹੋ ਸਕੇ।
ਇਸ ਮੌਕੇ ਰਿਆਤ-ਬਾਹਰਾ ਯੂਨੀਵਰਸਿਟੀ ਸਕੂਲ ਆਫ ਮੈਨੇਜਮੈਂਟ, ਫਾਰਮਾਸਿਊਟੀਕਲ, ਐਜੁਕੇਸ਼ਨ, ਇੰਜਨੀਅਰਿੰਗ, ਲਾਅ,ਸਾਇੰਸਜ਼,ਸੋਸ਼ਲ ਸਾਇੰਸਜ਼,ਮੈਡੀਕਲ ਐਂਡ ਅਲਾਇਡ ਸਾਇੰਸ, ਪੋਲੀਟੈਕਨਿਕ, ਹੋਟਲ ਮੈਨੇਜਮੈਂਟ ਦੇ ਨਵੇਂ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਰਿਆਤ ਬਾਹਰਾ ਗਰੁੱਪ ਦੀਆਂ ਵਿੱਦਿਅਕ ਗਤਿਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਡਾ: ਦਲਜੀਤ ਸਿੰਘ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਪੜ੍ਹਾਈ ਦੌਰਾਨ ਹੋਣ ਵਾਲੀਆਂ ਗਤੀਵਿਧੀਆਂ ਦਾ ਮਾਨਚਿੱਤਰ ਪੇਸ਼ ਕੀਤਾ। ਉਨ੍ਹਾਂ ਨੇ ਇੱਥੇ ਕਹਿੰਦੇ ਹੋਏ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਬੇਹਤਰੀਨ ਨੰਬਰਾਂ ਦੇ ਨਾਲ ਪੜ੍ਹਾਈ ਪੂਰੀ ਕਰਨ ਅਤੇ ਆਪਣੇ ਮਾਂ-ਬਾਪ, ਇੰਡਸਟਰੀ, ਦੇਸ਼ ਅਤੇ ਸਮਾਜ ਦੇ ਲਈ ਇਕ ਸੰਪਤੀ ਸਾਬਤ ਹੋਣ।
ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਅਤੇ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਨਵੇਂ ਵਿਦਿਆਰਥੀਆਂ ਨੂੰ ਦਿੱਤੇ ਆਪਣੇ ਸੰਦੇਸ਼ ਵਿੱਚ ਉਨ੍ਹਾਂ ਨੂੰ ਦੇਸ਼ ਦੀ ਸਰਵ ਉੱਤਮ ਯੂਨੀਵਰਸਿਟੀ ਦੀ ਚੋਣ ਕਰਨ ਲਈ ਵਧਾਈ ਦਿੱਤੀ। ਸ.ਬਾਹਰਾ ਨੇ ਸਾਰੇ ਨਵੇਂ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਨਿਰਧਾਰਤ ਟੀਚਿੱਆਂ ਲਈ ਸ਼ਾਨਦਾਰ ਅਕਾਦਮਿਕ ਸਫਰ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਰਿਆਤ ਬਾਹਰਾ ਗਰੁੱਪ ਆਪਣੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ।

About Author

Leave a Reply

Your email address will not be published. Required fields are marked *

You may have missed