ਨਨਕਾਣਾ ਸਾਹਿਬ ਤੋ ਵਾਪਿਸ ਪਰਤੇ ਜਥੇ ਦਾ ਕੁਰਾਲੀ ਵਿਖੇ ਕੀਤਾ ਭਰਵਾਂ ਸਵਾਗਤ।

ਜਥੇ ਦੇ ਮੈਂਬਰਾਂ ਨਾਲ ਗਤਕਾ ਅਕੈਡਮੀ ਦੇ ਪ੍ਰਬੰਧਕ
ਕੁਰਾਲੀ: ਗੁਰੂ ਨਾਨਕ ਸਦਭਾਵਨਾ ਯਾਤਰਾ ਦੇ ਪਹਿਲੇ ਪੜਾਅ ਦੌਰਾਨ ਪਾਕਿਸਤਾਨ ਦੇ ਗੁਰੂਘਰਾਂ, ਜੰਮੂ ਕਸ਼ਮੀਰ ਅਤੇ ਲੇਹ ਲਦਾਖ ਦੇ ਗੁਰੂਦਵਾਰਾ ਸਾਹਿਬ ਦੇ ਦਰਸ਼ਨ ਕਰਕੇ ਵਾਪਿਸ ਪਰਤੇ ਜਥੇ ਦਾ ਕੁਰਾਲੀ ਪਹੁੰਚਣ ਉੱਤੇ ਖਾਲਸਾ ਅਕਾਲ ਪੁਰਖ ਕੀ ਫ਼ੌਜ ਗੱਤਕਾ ਅਖਾੜਾ ਕੁਰਾਲੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਕੁਰਾਲੀ ਗੱਤਕਾ ਅਕੈਡਮੀ ਦੇ ਚੇਅਰਮੈਨ ਸੀਤਲ ਸਿੰਘ ਨੇ ਜਥੇ ਦਾ ਸਵਾਗਤ ਕੀਤਾ ਓਹਨਾ ਕਿਹਾ ਕਿ ਗੁਰੂ ਸਾਹਿਬ ਜੀ ਦੀ ਸੋਚ ਨੂੰ ਘਰ ਘਰ ਪਹੁੰਚਾਣਾ ਹਰ ਇਨਸਾਨ ਦਾ ਫਰਜ਼ ਹੈ ਕਿਉ ਕੀ ਗੁਰੂ ਸਾਹਿਬ ਨੇ ਹਰ ਧਰਮ ਅਤੇ ਕੁਦਰਤ ਨੂੰ ਅਪਣਾ ਸਾਰਾ ਜੀਵਨ ਸਮਰਪਿਤ ਕੀਤਾ ਹੈ।

ਇਸ ਜਥੇ ਵਿਚ ਹਿੰਦੂ,ਸਿੱਖ ਅਤੇ ਮੁਸਲਮ ਭਾਈਚਾਰੇ ਦੇ ਲੋਕਾਂ ਨੇ ਸਮੂਲੀਅਤ ਕੀਤੀ। ਇਸ ਸੰਬੰਧੀ ਨੀਫਾ ਸੋਸਾਇਟੀ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਪੰਨੂ ਅਤੇ ਪ੍ਰਧਾਨ ਸ੍ਰੋਮਣੀ ਗੱਤਕਾ ਫੇਡ: ਆਫ ਇੰਡੀਆ ਗੁਰਤੇਜ ਸਿੰਘ ਖਾਲਸਾ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਓਹਨਾ ਕਿਹਾ ਕਿ ਪਾਕਿਸਤਾਨ ਦੇ ਦੌਰੇ ਦੌਰਾਨ ਉੱਥੋਂ ਦੇ ਨਾਗਰਿਕਾਂ ਦੁਆਰਾ ਸੰਗਤ ਨੂੰ ਬਹੁਤ ਪਿਆਰ ਬਖ਼ਸ਼ਿਆ ਗਿਆ ਅਤੇ ਓਹਨਾ ਕਿਹਾ ਜਥੇ ਵੱਲੋਂ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋ ਪਵਿੱਤਰ ਮਿੱਟੀ ਅਤੇ ਜਲ ਉਹ ਨਾਲ ਲੈਕੇ ਆਏ ਹਨ ਅਤੇ ਜਿੱਥੇ ਜਿੱਥੇ ਇਹ ਜਥਾ ਜਾਏਗਾ ਹਰ ਸਹਿਰ ਵਿਚ ਇਸ ਮਿੱਟੀ ਅਤੇ ਪਾਣੀ ਨਾਲ ਕੁਦਰਤ ਨੂੰ ਸੰਭਾਲਣ ਲਈ ਪੌਦੇ ਲਗਾਏ ਜਾਣਗੇ ਓਹਨਾ ਦੁਵਾਰਾ ਕੁਰਾਲੀ ਦੇ ਖੇਡ ਸਟੇਡੀਅਮ ਵਿਖੇ ਵੀ ਪੌਦੇ ਲਗਾਏ ਗਏ ਉਪਰੰਤ ਮਿੱਟੀ ਅਤੇ ਜਲ ਕੁਰਾਲੀ ਗੱਤਕਾ ਅਕੈਡਮੀ ਦੇ ਸਿੰਘਾਂ ਨੂੰ ਸੌਂਪਿਆ ਗਿਆ ਤਾਂ ਜੀ ਇਲਾਕੇ ਵਿਚ ਹੋਰ ਵੀ ਪੌਦੇ ਲਗਾਏ ਜਾ ਸਕਣ। ਵਿਸੇਸ਼ ਤੌਰ ਤੇ ਪਹੁੰਚੇ ਉਗੇ ਖੇਡ ਪ੍ਰੇਮੀ ਅਤੇ ਸਮਾਜ ਸੇਵਕ ਸਤਵਿੰਦਰ ਸਿੰਘ ਜੈਲਦਾਰ ਨੇ ਵੀ ਆਏ ਜਥੇ ਦਾ ਧੰਨਵਾਦ ਕੀਤਾ ਓਹਨਾ ਕਿਹਾ ਸਾਡੇ ਵੱਲੋਂ ਇਸ ਮਿੱਟੀ ਅਤੇ ਜਲ ਨਾਲ ਵਧ ਤੋਂ ਵਧ ਪੌਦੇ ਲਗਾਏ ਜਾਣਗੇ । ਕੁਰਾਲੀ ਅਕੈਡਮੀ ਵੱਲੋਂ ਆਏ ਹੋਏ ਜਥੇ ਦੇ ਮੈਂਬਰਾ ਦਾ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਜਥੇ ਵੱਲੋ ਵੀ ਨਨਕਾਣਾ ਸਾਹਿਬ ਤੋਂ ਲਿਆਂਦੇ ਸਿਰੋਪਾ ਸਾਹਿਬ ਪਾਂ ਕੇ ਸਤਵਿੰਦਰ ਸਿੰਘ ਜੈਲਦਾਰ ਅਤੇ ਚੇਅਰਮੈਨ ਸੀਤਲ ਸਿੰਘ ਨੂੰ ਸਨਮਾਨਿਤ ਕੀਤਾ ਉਪਰੰਤ ਅਖਾੜੇ ਦੇ ਸਿੰਘਾਂ ਦੁਆਰਾ ਗੱਤਕਾ ਦੇ ਜੌਹਰ ਵੇ ਦਿਖਾਏ ਗਏ।ਇਸ ਮੌਕੇ ਗੁਰਪ੍ਰੀਤ ਸਿੰਘ ਖਾਲਸਾ,ਅਰਜੁਨ ਸਿੰਘ ਜਫ਼ਰਵਾਲ,ਰਘੁਬਰ ਸਿੰਘ,ਮੱਖਣ ਸਿੰਘ,ਪਰਵਿੰਦਰ ਕੌਰ,ਹਰਮਨਜੋਤ ਸਿੰਘ,ਵਿਕਾਸ ਕੁਮਾਰ,ਜਸਵਿੰਦਰ ਸਿੰਘ ਪਾਬਲਾ ਰੋਪੜ,ਹਰਮੀਤ ਸਿੰਘ, ਦਿਲਜੀਤ ਸਿੰਘ, ਜਪਜੀਤ ਸਿੰਘ, ਇਸਵਿੰਦਰ ਸਿੰਘ,ਕੁਲਵੀਰ ਸਿੰਘ, ਰਮਨਜੋਤ ਸਿੰਘ,ਜਗਦੀਪ ਸਿੰਘ ਅਤੇ ਭਾਰੀ ਗਿਣਤੀ ਵਿਚ ਸੰਗਤ ਮੌਜੂਦ ਸੀ।