ਪ੍ਰਭ ਆਸਰਾ’ ‘ਚ ਫਲਦਾਰ, ਫੁੱਲਦਾਰ ਤੇ ਛਾਂ ਵਾਲੇ ਪੌਦੇ ਲਗਾਏ

ਸਥਾਨਕ ਸ਼ਹਿਰ ਦੀ 'ਪ੍ਰਭ ਆਸਰਾ' ਸੰਸਥਾ ਵਿਚ ਵਾਤਾਵਰਨ ਦਿਵਸ ਮੌਕੇ ਪੌਦਾ ਲਗਾਉਂਦੇ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਤੇ ਬੀਬੀ ਰਜਿੰਦਰ ਕੌਰ ਪਡਿਆਲਾ I
ਜਗਦੀਸ਼ ਸਿੰਘ ਕੁਰਾਲੀ: ਸ਼ਹਿਰ ਦੇ ਚੰਡੀਗੜ੍ਹ-ਖਰੜ ਰੋਡ ਤੇ ਸਥਿਤ ‘ਪ੍ਰਭ ਆਸਰਾ’ ਸੰਸਥਾ ਵਿਖੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਤੇ ਬੀਬੀ ਰਜਿੰਦਰ ਕੌਰ ਪਡਿਆਲਾ ਦੀ ਅਗਵਾਈ ਵਿਚ ਪ੍ਰਭ ਆਸਰਾ ਸੰਸਥਾ ਕੁਰਾਲੀ ਵਿਖੇ 150 ਤੋਂ ਵੱਧ ਫੁੱਲਦਾਰ, ਫਲਦਾਰ ਤੇ ਛਾਂ ਵਾਲੇ ਪੌਦੇ ਲਗਾਏ ਗਏ ਹਨ ਜਿਨ੍ਹਾਂ ਵਿੱਚੋ 90 ਪੌਦੇ ਮੰਹਿੰਦਰਾ ਐਂਡ ਮੰਹਿੰਦਰਾ ਵੱਲੋ ਸੰਸਥਾ ਨੂੰ ਭੇਟ ਕੀਤੇ ਗਏ I ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੰਸਥਾ ਦੇ ਪ੍ਰਬੰਧਕਾਂ ਨੇ ਕਿਹਾ ਕਿ ਜਿਸ ਤੇਜੀ ਨਾਲ ਵਾਤਾਵਰਨ ਗੰਦਲਾ ਹੋ ਰਿਹਾ ਹੈ, ਉਸ ਨੂੰ ਦੇਖਦੇ ਹੋਏ ਸਾਡੀਆਂ ਆਉਣ ਵਾਲਿਆਂ ਪੀੜੀਆਂ ਨੂੰ ਵੱਡੀਆਂ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ I
ਇਸ ਲਈ ਸੰਸਥਾ ਦੇ ਪ੍ਰਬੰਧਕ ਵੱਲੋ ਵਾਤਾਵਰਣ ਨੂੰ ਸਾਫ ਸੁਥਰਾ ਬਨਾਉਣ ਲਈ ਫੁੱਲਦਾਰ, ਫਲਦਾਰ ਤੇ ਛਾਂ ਵਾਲੇ ਪੌਦੇ ਲਗਾਏ ਜਾ ਰਹੇ ਹਨ । ਇਸ ਮੌਕੇ ਤੇ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਸਾਫ ਭਾਰਤ, ਸਵੱਛ ਭਾਰਤ ਦੇ ਨਾਹਰੇ ਨੂੰ ਅੱਗੇ ਵਧਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਸ਼ਰੀਰ ਦੀ ਤੰਦਰੁਸਤੀ ਲਈ ਖੁਰਾਕ ਦੀ ਜਰੂਰਤ ਹੈ, ਉੱਥੇ ਬੀਮਾਰੀਆਂ ਤੋਂ ਬੱਚਣ ਲਈ ਸਾਫ ਸੁਥਰਾ ਵਾਤਾਵਰਣ ਹੋਰ ਵੀ ਜਰੂਰੀ ਹੈ। ਪਿਛਲੇ ਦਿਨੀ ਵੀ ਸੰਸਥਾ ਦੇ ਪ੍ਰਬੰਧਕਾਂ ਵੱਲੋ ਲੁਧਿਆਣੇ ਦੀ ਹੱਦ ਅੰਦਰ ਪੈਂਦੀ ਪ੍ਰਭ ਆਸਰਾ ਦੀ ਬ੍ਰਾਂਚ ਪਿੰਡ ਫੇਰੁਰਾਈਆਂ ਵਿਖੇ 300 ਦੇ ਕਰੀਬ ਪੌਦੇ ਲਗੇ ਗਏ ਹਨ ਤੇ ਇਹਨਾਂ ਨੂੰ ਪਾਲਣ ਪੋਸ਼ਣ ਦਾ ਜਿੰਮਾ ਲਿਆ ਗਿਆ ਹੈ I ਪ੍ਰਬੰਧਕਾਂ ਵਲੋਂ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਨ ਰੱਖਣ ਦੀ ਅਪੀਲ ਕੀਤੀ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਤੰਦਰੁਸਤ ਸਮਾਜ ਮਿਲ ਸਕੇ ਤੇ ਸੰਸਥਾ ਵੱਲੋ ਹੋਰ ਵੀ ਪੌਦੇ ਲਗਾਉਣ ਦੀ ਕੋਸ਼ਿਸ਼ ਚੱਲ ਰਹੀ ਹੈ । ਇਸ ਮੌਕੇ ਸ. ਮਲਕੀਤ ਸਿੰਘ, ਸ. ਗੁਰਬਚਨ ਸਿੰਘ ਆਦਿ ਹਾਜਰ ਸਨ ।