ਪ੍ਰਭ ਆਸਰਾ ਸੰਸਥਾ ‘ਚ ਲਾਵਾਰਿਸ ਨੂੰ ਮਿਲੀ ਸ਼ਰਨ

0

ਜਗਦੀਸ਼ ਸਿੰਘ ਕੁਰਾਲੀ : ਸ਼ਹਿਰ ਦੀ ਹੱਦ ਵਿਚ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਵਿਚ ਹੋਰ ਲਾਵਾਰਿਸ ਨਾਗਰਿਕ ਨੂੰ ਸ਼ਰਨ ਮਿਲੀ| ਮਿਤੀ 04 /08 /19 ਨੂੰ ਮੋਨਾ ਨਾਮ ਦੀ ਲੜਕੀ ਥਾਣਾ ਸਦਰ ਦੀ DDR 17 ਤਹਿਤ ਪਿੰਡ ਦਾਊਂ ਮਾਜਰਾ ਦੇ ਸਾਬਕਾ ਸਰਪੰਚ ਹਰਿੰਦਰ ਸਿੰਘ ਦੁਆਰਾ ਪ੍ਰਭ ਆਸਰਾ ਸੰਸਥਾ ਵਿਚ ਦਾਖ਼ਲ ਕਾਰਵਾਈ ਗਈ | ਇੱਥੇ ਦਾਖਲੇ ਤੋਂ ਬਾਅਦ ਲੜਕੀ ਨੇ ਦੱਸਿਆ ਕਿ ਉਸਨੂੰ ਕੋਈ ਵੀ ਨੀ ਲਿਆਇਆ ਸੀ ਬਲਕਿ ਉਹ ਆਪ ਮਾਂ ਦੀ ਯਾਦ ਵਿਚ ਘਰੋਂ ਨਿਕਲ ਆਈ ਸੀ | ਹੋਇਆ ਐਵੇਂ ਕਿ ਇਸ ਲੜਕੀ ਦਾ ਵਿਆਹ ਮਹਿਜ 15  ਦਿਨ ਪਹਿਲਾ ਆਜ਼ਾਦ ਉਲ ਹਕ਼ ਨਾਲ ਹੋਇਆ ਸੀ ਜੋ ਕਿ ਮੋਨਾ ਦੇ ਭਰਾ ਦਾ ਦੋਸਤ ਹੈ | ਮਾਂ ਬਾਪ ਵਿਆਹ ਕਰਕੇ ਵਾਪਿਸ ਨੋਇਡਾ ਚਲੇ ਗਏ | ਮੋਨਾ ਨੇ ਆਪਣੇ ਘਰਵਾਲੇ ਨੂੰ ਮਾਂ ਬਾਪ ਕੋਲ ਜਾਣ ਬਾਰੇ ਕਿਹਾ ਤਾ ਉਸਨੇ ਕਿਹਾ ਮੈਂ ਈਦ ਨੂੰ ਮਿਲਾ ਕਿ ਲਿਆਵਾਂਗਾ , ਪਰ ਮਾਂ ਦੇ ਵਿਛੋੜੇ ਦੀ ਅੱਗ ਨੇ ਇਸਨੂੰ ਇੰਨਾ ਬੇਚੈਨ ਕਰ ਦਿਤਾ ਕਿ ਇਹ ਘਰ ਤੋਂ ਨਿਕਲ ਗਈ | ਅਣਜਾਣ ਜਗ੍ਹਾ ਹੋਣ ਕਰਕੇ ਉਹ ਰਸਤਾ ਭੁੱਲ ਗਈ | ਪ੍ਰਮਾਤਮਾ ਦੀ ਕਿਰਪਾ ਕਰਕੇ ਚੰਗੇ ਹੱਥਾਂ ਵਿਚ ਆਈ ਤੇ ਪ੍ਰਭ ਆਸਰਾ ਪੁੱਜ ਗਈ |

ਅੱਜ ਮਿਤੀ 05/08/19  ਨੂੰ ਬਹੁਤ ਕੋਸ਼ਿਸ਼ਾਂ ਬਾਅਦ ਮੋਨਾ ਦਾ ਘਰ ਲਭ ਲਿਆ ਗਿਆ | ਇਸ ਦੇ ਪਤੀ ਅਤੇ ਭਰਾ ਰਾਯਤ & ਬਾਹਰਾ ਵਿਚ ਮਿਸਤਰੀ ਦਾ ਕੰਮ ਕਰਦੇ ਹਨ , ਜੋ ਕਿ ਬੜੀ ਬੇਚੈਨੀ ਨਾਲ ਇਸਨੂੰ ਦੋ ਦਿਨ ਤੋਂ ਲਭ ਰਹੇ ਸਨ | ਅੱਜ ਮੋਨਾ ਨੂੰ ਵਾਪਿਸ ਲੱਭਣ ਤੇ ਸਾਰੇ ਬਹੁਤ ਖੁਸ਼ ਸਨ ਅਤੇ ਉਨ੍ਹਾਂ ਨੇ ਸੰਸਥਾ ਦਾ ਧੰਨਵਾਦ ਕੀਤਾ |

About Author

Leave a Reply

Your email address will not be published. Required fields are marked *

You may have missed