ਸਨਫਿਲਡ ਇੰਟਰਨੈਸ਼ਨਲ ਸਕੂਲ ਦੇ ਪ੍ਰਬੰਧਕਾਂ ’ਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ ਦੇ ਲਗਾਏ ਦੋਸ਼

ਕੁਰਾਲੀ ਵਿਚ ਸਨਫਿਲਡ ਵਿਚ ਆਪਣੀ ਕੁੜੀ ਦੇ ਨਾਲ ਕੀਤੇ ਜਾ ਰਹੇ ਭੇਦਭਾਵ ਸਬੰਧੀ ਅਧਿਕਾਰੀਆਂ ਨੂੰ ਭੇਜੀ ਸ਼ਿਕਾਇਤ ਦੀ ਕਾਪੀ ਦਿਖਾ ਕੇ ਜਾਣਕਾਰੀ ਦਿੰਦੇ ਹੋਏ ਪੂਨਮ ਸ਼ਰਮਾ।
ਜਗਦੀਸ਼ ਸਿੰਘ ਕੁਰਾਲੀ:- ਪਿੰਡ ਚਨਾਲੋਂ ਦੇ ਸਨਫਿਲਡ ਇੰਟਰਨੈਸ਼ਨਲ ਸਕੂਲ ਵਿਚ ਪੜ ਰਹੀ ਵਿਦਿਆਰਥਣਾਂ ਅਤੇ ਉਸਦੀ ਮਾਂ ਨੇ ਸਕੂਲ ਪ੍ਰਬੰਧਕਾਂ ’ਤੇ ਮਾਨਸਿਕ ਤੌਰ ’ਤੇ ਪਰੇਸ਼ਾਨੀ ਕਰਨ ਅਤੇ ਭੇਦਭਾਵ ਕੀਤੇ ਜਾਣ ਦਾ ਦੋਸ਼ ਲਗਾਉਂਦੇ ਹੋਏ ਇਸ ਸੰਬਧੀ ਉਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਮਾਮਲੇ ਦੀ ਜਾਂਚ ਅਤੇ ਕਾਰਵਾਈ ਦੀ ਮੰਗ ਕੀਤੀ ਹੈ।ਸੂਬੇ ਦੇ ਮੁੱਖ ਮੰਤਰੀ ਪੰਜਾਬ, ਸੀਬੀਐਸਈ, ਡਿਪਟੀ ਕਮਿਸ਼ਨਰ ਮੋਹਾਲੀ, ਚਾਈਲਡ ਹੇਲਪਲਾਈਨ ਅਤੇ ਪੰਜਾਬ ਦੇ ਉਚ ਸਿੱਖਿਆ ਅਧਿਕਾਰੀਆਂ ਨੂੰ ਭੇਜੀ ਲਿਖਤੀ ਸ਼ਿਕਾਇਤ ਦੀ ਕਾਪੀ ਜਾਰੀ ਕਰਦੇ ਹੋਏ ਸਥਾਨਕ ਦਸ਼ਮੇਸ਼ ਕਾਲੋਨੀ ਦੀ ਪੂਨਮ ਰਾਣੀ ਨੇ ਦੱਸਿਆ ਕਿ ਉਸਦੀ ਲੜਕੀ ਮਹਿਕ ਸ਼ਰਮਾ ਪਿੰਡ ਚਨਾਲੋਂ ਦੇ ਸਨਫਿਲਡ ਸਕੂਲ ਵਿਚ ਅੱਠਵੀ ਕਲਾਸ ਵਿਚ ਪੜਦੀ ਹੈ। ਉਸਨੇ ਦੱਸਿਆ ਕਿ ਉਸਦੀ ਕੁੜੀ ਦੀ ਨਜ਼ਰ ਕਮਜ਼ੋਰ ਹੈ, ਜਿਸ ਕਾਰਨ ਉਸਨੂੰ ਦੇਖਣ ਵਿਚ ਕੁੱਝ ਮੁਸ਼ਕਲ ਆ ਰਹੀ ਹੈ। ਉਸਨੇ ਦੱਸਿਆ ਕਿ ਸਕੂਲ ਦੇ ਕੁੱਝ ਵਿਦਿਆਰਥੀ ਉਸਦੀ ਕੁੜੀ ਨੂੰ ਕਮਜ਼ੋਰ ਨਜ਼ਰ ਕਾਰਨ ਪਰੇਸਾਨ ਕਰਦੇ ਸਨ, ਜਿਸ ਨੂੰ ਲੈ ਕੇ ਉਸਨੇ ਪਹਿਲਾਂ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ। ਉਸਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਕੁੱਝ ਕਰਨ ਦੀ ਬਜਏ ਸਕੂਲ ਪ੍ਰਬੰਧਕਾਂ ਨੇ ਉਸਦੀ ਕੁੜੀ ਨੂੰ ਹੀ ਪਰੇਸ਼ਾਨ ਕਰਦੇ ਹੋਏ ਉਸਦੀ ਲੜਕੀ ਦੀ ਨਜ਼ਰ ਕਮਜੋਰ ਹੋਣ ਦੇ ਬਾਵਜੂਦ ਕਲਾਸ ਵਿਚ ਸਭ ਤੋਂ ਪਿੱਛੇ ਵਾਲੀ ਸੀਟ ’ਤੇ ਇੱਕਲੀ ਬਿਠਾਉਣਾ ਸ਼ੁਰੂ ਕਰ ਦਿੱਤਾ। ਪੂਨਮ ਰਾਣੀ ਨੇ ਦੱਸਿਆ ਕਿ ਇਸ ਸਮਸਿਆ ਨੂੰ ਲੈ ਕੇ ਜਦੋਂ ਉਹ ਸਕੂਲ ਗਏ ਅਤੇ ਕਲਾਸ ਇੰਚਾਰਜ਼ ਨਾਲ ਗੱਲ ਕਰਨੀ ਚਾਹੀ ਤਾਂ ਉਸਨੇ ਮਿਲਣ ਅਤੇ ਸਮਸਿਆ ਸੁਨਣ ਤੋਂ ਵੀ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੇ ਜਾਨਕਾਰ ਦੇ ਰਾਹੀਂ ਪ੍ਰਿੰਸੀਪਲ ਤੋਂ ਸਿਫਾਰਿਸ਼ ਕੀਤੀ, ਜਿਸ ਤੋਂ ਬਾਅਦ ਉਸਦੀ ਲੜਕੀ ਦੇ ਨਾਲ ਭੇਦਭਾਵ ਨਾ ਕਰਨ ਦਾ ਭਰੋਸਾ ਦਿਤਾ। ਪੂਨਮ ਰਾਣੀ ਨੇ ਦੱਸਿਆ ਕਿ ਕੁੱਝ ਦਿਨ੍ਹਾਂ ਤੋਂ ਬਾਅਦ ਹੀ ਉਨ੍ਹਾਂ ਦੀ ਕੁੜੀ ਨੂੰ ਸਕੂਲ ਪ੍ਰਿੰਸੀਪਲ ਵੱਲੋਂ ਫਿਰ ਤੋਂ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੁੜੀ ਨੂੰ ਜਾਨਬੁੱਝ ਕੇ ਮੁੰਡਿਆਂ ਵਿਚ ਬਿਠਾਉਣਾ ਸ਼ੁਰੂ ਕਰ ਦਿੱਤਾ, ਲੇਕਿਨ ਇਸਦਾ ਵਿਰੋਧ ਕਰਨ ਤੋਂ ਬਾਅਦ ਉਸਦੀ ਕੁੜੀ ਨੂੰ ਮੁੰਡਿਆਂ ਵਿਚ ਤਾਂ ਬਿਠਾਉਣਾ ਸ਼ੁਰੂ ਕਰ ਦਿੱਤਾ, ਲੇਕਿਨ ਉਸਦੀ ਲੜਕੀ ਦੇ ਨਾਲ ਬੈਠਣ ਵਾਲੀ ਹੋਰਨ੍ਹਾਂ ਕੁੜਿਆਂ ਨੂੰ ਬਹਾਨੇ ਦੇ ਨਾਲ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਲਾਸ ਦੀ ਹੋਰਨ੍ਹਾਂ ਕੁੜਿਆਂ ਮਹਿਕ ਨੂੰ ਬੁਲਾਉਣਾ ਬੰਦ ਕਰ ਦੇਣ ਅਤੇ ਮਹਿਕ ਕਲਾਸ ਵਿਚ ਇਕੱੀ ਰਹਿ ਜਾਵੇ। ਪੂਨਮ ਰਾਣੀ ਨੇ ਦੱਸਿਆ ਕਿ ਇਹ ਭੇਦਭਾਵ ਬੀਤੇ ਦੋ ਮਹੀਨੇ ਤੋਂ ਲਗਾਤਾਰ ਚੱਲ ਰਿਹਾ ਹੈ ਅਤੇ ਵਾਰ ਵਾਰ ਕਹਿਣ ਦੇ ਬਾਵਜੂਦ ਉਨ੍ਹਾਂ ਦੀ ਕੁੜਂ ਨੂੰ ਪੜਾਈ ਦੇ ਲਈ ਚੰਗਾ ਮਾਹੌਲ ਨਹੀਂ ਮਿਲ ਰਿਹਾ। ਇਸ ਮਾਮਲੇ ਨੂੰ ਲੈ ਕੇ ਹੀ ਡਿਪਟੀ ਕਮਿਸ਼ਨਰ ਮੋਹਾਲੀ ਵੱਲੋਂ ਜਾਂਚ ਦੇ ਦਿੱਤੇ ਆਦੇਸ਼ਾਂ ਦੇ ਬਾਅਦ ਸਿੱਖਿਆ ਵਿਭਾਗ ਦੀ ਟੀਮ ਨੇ ਸਕੂਲ ਦਾ ਦੌਰਾ ਕਰਦੇ ਹੋਏ ਮਾਮਲੇ ਸਬੰਧੀ ਜਾਣਕਾਰੀ ਲਈ ਅਤੇ ਵਿਦਿਆਰਥਣਾਂ ਅਤੇ ਉਸਦੇ ਮਾਤਾ ਪਿਤਾ ਦੇ ਨਾਲ ਗੱਲਬਾਤ ਕਰਦੇ ਹੋਏ ਸਕੂਲ ਦਾ ਪੱਖ ਸੁਣਿਆ। ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਦੋਂ ਪ੍ਰਿੰਸੀਪਲ ਹਰਿੰਦਰ ਹੁੰਦਲ ਦੇ ਨਾਲ ਸੰਪਰਕ ਕੀਤਾ ਤਾ ਉਨ੍ਹਾਂ ਸਾਰੀਆਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਸਕੂਲ ਦੀ ਵਾਈਸ ਪ੍ਰਿੰਸੀਪਲ ਸਮੇਤ ਕਿਸੇ ਵੀ ਅਧਿਆਪਕ ਵੱਲੋਂ ਵਿਦਿਆਰਥਣਾਂ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ। ਵਿਦਿਆਰਥੀ ਦੇ ਮਾਪਿਆਂ ਵੱਲੋਂ ਸ਼ਿਕਾਇਤ ਸਬੰਧੀ ਉਨ੍ਹਾਂ ਅਜਿਹੀ ਕੋਈ ਗੱਲ ਨਹੀਂ ਹੈ, ਬਲਕਿ ਮਾਪਿਆਂ ਵੱਲੋਂ ਗਲਤ ਸ਼ਿਕਾਇਤ ਕੀਤੀ ਗਈ ਹੈ।