ਕੁਰਾਲੀ ਇਲਾਕੇ ਵਿਚ ਹੋਈਆਂ ਲੜਾਈਆਂ ਵਿੱਚ ਕਈ ਜਖਮੀ

ਲੜਾਈ ਦੌਰਾਨ ਜਖਮੀ ਹੋਏ ਵਿਅਕਤੀਆ ਦੀਆ ਤਸਵੀਰਾਂ
ਜਗਦੀਸ਼ ਸਿੰਘ ਕੁਰਾਲੀ: ਕੁਰਾਲੀ ਇਲਾਕੇ ਵਿੱਚ ਹੋਈਆਂ ਤਿੰਨ ਵੱਖ ਵੱਖ ਲੜਾਈਆਂ ਵਿੱਚ ਸੱਤ ਵਿਅਕਤੀਆਂ ਦੇ ਜਖਮੀ ਹੋਣ ਦੀ ਸੁਚਨਾ ਪ੍ਰਾਪਤ ਹੋਈ ਹੈ ਸਾਰੇ ਜਖਮੀਆਂ ਨੂੰ ਕੁਰਾਲੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਇਆ ਗਿਆ ,ਪਹਿਲੀ ਲੜਾਈ ਪਿੰਡ ਮੁਧੋ ਵਿਖੇ ਹੋਈ ਇਸ ਲੜਾਈ ਵਿਚ ਜਖ਼ਮੀ ਜੋ ਦੋਵੇ ਅੱਖਾਂ ਤੋਂ ਨਹੀ ਵੇਖ ਸਕਦਾ ਗੁਲਜਾਰ ਸਿੰਘ ਉਸ ਦੇ ਘਰ ਤੇ ਪਿੰਡ ਦੇ ਕੁੱਝ ਵਿਅਕਤੀਆ ਨੇ ਹਮਲਾ ਕਰ ਕੇ ਉਸਨੂੰ ਜਖਮੀ ਕਰ ਦਿੱਤਾ।
ਦੂਜੀ ਲੜਾਈ ਪਿੰਡ ਬਡੋਦੀ ਵਿੱਚ ਹੋੋਈ ਜਿਸ ਵਿੱਚ ਧਰਮ ਸਿੰਘ ਪੁੱਤਰ ਹਰਵਿੰਦਰ ਸਿੰਘ ਤੇ ਦੂਜੀ ਧਿਰ ਦੇ ਸੁਖਵਿੰਦਰ ਸਿੰਘ ਤੇ ਉਸ ਦਾ ਭਰਾ ਮਲਕੀਤ ਸਿੰਘ ਗੰਭੀਰ ਜ਼ਖਮੀ ਹੋ ਗਏ ,ਤੀਜੀ ਲੜਾਈ ਸਥਾਨਿਕ ਮਾਰਕਫੈਡ ਵਿਖੇ ਹੋਈ ਜਿਸ ਵਿਚ ਸੋਹਣ ਸਿੰਘ ਨਾਮ ਦਾ ਮੁਲਾਜਮ ਜਖਮੀ ਹੋ ਗਿਆ। ਇਸ ਸਬੰਦੀ ਐਸ ਐਚ ਓ ਮਾਜਰੀ ਜਗਜੀਤ ਸਿੰਘ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਕਿਹਾ ਕਿ ਇਸ ਸਬੰਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ,ਬਾਕੀ ਦੇ ਕੇਸਾਂ ਵਿੱਚ ਕੁਰਾਲੀ ਪੁਲਿਸ ਜਾਂਚ ਕਰ ਰਹੀ ਹੈ।