ਪ੍ਰਭ ਆਸਰਾ ਦੇ ਪਰਿਵਾਰ ਨੂੰ ਸਦਮਾ,ਮੈਂਬਰ ਦਾ ਦੇਹਾਂਤ

ਜਸਪਾਲ ਸਿੰਘ ਦੀ ਫਾਈਲ ਫੋਟੋ
ਜਗਦੀਸ਼ ਸਿੰਘ ਕੁਰਾਲੀ : ਸ਼ਹਿਰ ਦੀ ਹੱਦ ਵਿਚ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਦੇ ਮੈਂਬਰ ਸ. ਜਸਪਾਲ ਸਿੰਘ ਜੀ ਅਚਾਨਕ ਸਦੀਵੀ ਵਿਛੋੜਾ ਦੇ ਗਏ |ਸੰਸਥਾ ਦੇ ਮੁਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਦੱਸਿਆ ਕਿ ਸ. ਜਸਪਾਲ ਸਿੰਘ ਜੀ ਬੀਬੀ ਰਾਜਿੰਦਰ ਕੌਰ ਪਡਿਆਲਾ ਦੇ ਪਿਤਾ ਜੀ ਸਨ ਅਤੇ ਉਹ ਕਾਫੀ ਲੰਮੇ ਸਮੇ ਤੋਂ ਸੰਸਥਾ ਵਿਚ ਨਿਸ਼ਕਾਮ ਸੇਵਾ ਕਰਦੇ ਸਨ I ਸ. ਜਸਪਾਲ ਸਿੰਘ ਜੀ ਦਾ ਅੰਤਿਮ ਸੰਸਕਾਰ 23 ਅਗਸਤ 2019 ਬਲੌਂਗੀ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ਅਤੇ ਸੈਂਕੜੇ ਸਨੇਹੀਆਂ, ਸਾਕ ਸੰਬੰਧੀਆਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ I ਸ. ਜਸਪਾਲ ਸਿੰਘ ਦੇ ਸੰਬੰਧੀ ਰੱਖੇ ਅਖੰਡ ਪਾਠ ਦੀ ਅਰਦਾਸ,ਇਲਾਹੀ ਕੀਰਤਨ, ਗੁਰਮਤਿ ਵਿਚਾਰ ਸਮਾਗਮ 26 ਅਗਸਤ 2019 ਨੂੰ ਸਵੇਰੇ 10:30 ਵਜੇ ਤੋਂ 2 ਵਜੇ ਤੱਕ ਦਿਨ ਸੋਮਵਾਰ ਨੂੰ ਪ੍ਰਭ ਆਸਰਾ ਕੁਰਾਲੀ ਵਿਖੇ ਕਰਵਾਇਆ ਜਾ ਰਿਹਾ ਹੈ