ਐਜੂਸਟਾਰ ਆਦਰਸ਼ ਸਕੂਲ ਵਿੱਚ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਬੜੀ ਧੂਮ-ਧਾਮ ਨਾਲ ਮਨਾਇਆ ਗਿਆ

ਜਗਦੀਸ਼ ਸਿੰਘ ਕੁਰਾਲੀ: ਭਾਰਤੀ ਸੱਭਿਆਚਾਰ ਅਤੇ ਰੀਤੀ ਰਿਵਾਜਾਂ ਬਾਰੇ ਜਾਗ੍ਰਿਤੀ ਫੈਲਾਉਣ ਲਈ ਸ਼੍ਰੀ ਕ੍ਰਿਸ਼ਨਾ ਜੀ ਦਾ ਜਨਮ ਐਜੂਸਟਾਰ ਆਦਰਸ਼ ਸਕੂਲ ਕਾਲੇਵਾਲ ਵਿਖੇ ਪ੍ਰੀ-ਪ੍ਰਾਇਮਰੀ ਵਿੰਗ ਦੇ ਨੰਨ੍ਹੇ ਮੁੰਨੇ ਬੱਚਿਆਂ ਵੱਲੋਂ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਸਕੂਲ ਵਿੱਚ ਤਿਉਹਾਰ ਨੂੰ ਵਧੀਆ ਢੰਗ ਨਾਲ ਮਨਾਉਣ ਲਈ ਫੁੱਲਾਂ ਨਾਲ ਬਹੁਤ ਸੋਹਣੀ ਸਜਾਵਟ ਕੀਤੀ ਗਈ।ਇਸ ਦਿਨ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨੇ ਰਾਧਾ ਕ੍ਰਿਸ਼ਨਾ ਦੀ ਡ੍ਰੈੱਸ ਵਿੱਚ “ਯਸ਼ੋਧਾ ਮਇਆਂ ਸੇ ਬੋਲੇ ਨੰਦ ਲਾਲਾ” ਦੀ ਧੁੰਨ ਤੇ ਬਹੁਤ ਸੋਹਣਾ ਨ੍ਰਿਤ ਪੇਸ਼ ਕੀਤਾ। ਅਧਿਆਪਿਕਾਵਾਂ ਵੱਲੋਂ ਬੱਚਿਆਂ ਨੂੰ ਬਾਂਸਰੀਆਂ ਅਤੇ ਮੁਕਟ ਤੋਹਫੇ ਵਜੋਂ ਦਿੱਤੇ ਗਏ। ਸਾਰੇ ਸਕੂਲ ਦੇ ਬੱਚੇ ਅਤੇ ਅਧਿਆਪਕ ਸ਼੍ਰੀ ਕ੍ਰਿਸ਼ਨ ਜੀ ਨੂੰ ਝੂਲਾ ਝੁਲਾਉਣ ਲਈ ਆਏ। ਸਕੂਲ ਦੇ ਸਾਰੇ ਬੱਚਿਆਂ ਅਤੇ ਅਧਿਆਪਕਾਵਾਂ ਨੂੰ ਪ੍ਰਸ਼ਾਦ ਵੀ ਵੰਡਿਆ ਗਿਆ।ਇਸ ਸਾਰੇ ਪ੍ਰੋਗ੍ਰਾਮ ਦਾ ਆਯੋਜਨ ਸ਼੍ਰੀਮਤੀ ਸੁਮਨ ਗੁਪਤਾ ਤੇ ਸ਼ੀਮਤੀ ਪੂਜਾ ਸ਼ਰਮਾ ਦੁਆਰਾ ਕੀਤਾ ਗਿਆ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਖਪਾਲ ਕੌਰ ਜੀ ਨੇ ਸਾਰੇ ਬੱਚਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਸ੍ਰੀਮਾਨ ਸੰਜੀਵ ਤੇ ਸ. ਸ਼ਮਸ਼ੇਰ ਸਿੰਘ ਜੀ ਤੇ ਪ੍ਰੀ-ਪ੍ਰਾਇਮਰੀ ਕੋਆਡੀਨੇਟਰ ਸ੍ਰੀਮਤੀ ਲਖਵੀਰ ਕੌਰ ਤੇ ਸ੍ਰੀਮਤੀ ਮੀਨਾ ਸ਼ਰਮਾ ਜੀ ਹਾਜ਼ਰ ਸਨ।