ਨੈਸ਼ਨਲ ਪੱਧਰੀ ਗਤਕਾ ਰਿਫਰੈਸ਼ਰ ਕੋਰਸ ਕਮ ਟ੍ਰੇਨਿੰਗ ਕੈੰਪ ਸਫਲਤਾ ਪੂਰਵਕ ਹੋਇਆ ਸਮਾਪਤ

0

ਕੈਪ ਦੌਰਾਨ ਆਏ ਹੋਏ ਮਹਿਮਾਨ

ਜਗਦੀਸ਼ ਸਿੰਘ :- ਗਤਕਾ ਫੇਡਰੇਸ਼ਨ ਆਫ ਇੰਡੀਆ ਵੱਲੋ ਪੰਜਾਬ ਗਤਕਾ ਐਸੋ ਦੇ ਸਹਿਯੋਗ ਸਦਕਾ ਤਿੰਨ ਰੋਜ਼ਾ ਨੈਸ਼ਨਲ ਪੱਧਰੀ ਗਤਕਾ ਰਿਫਰੈਸ਼ਰ ਕੋਰਸ ਕਮ ਟ੍ਰੇਨਿੰਗ ਕੈੰਪ ਮਿਤੀ 30 ਅਗਸਤ 2019 ਤੋਂ 1 -ਸਤੰਬਰ 2019 ਤਕ ਗੁਰੂਦਵਾਰਾ ਚਰਨ ਕੰਵਲ ਸਾਹਿਬ ਮਾਛੀਵਾੜਾ ਵਿਖੇ ਲਗਾਇਆ ਗਿਆ. ਇਸ ਕੈੰਪ ਵਿਚ ਚੰਡੀਗੜ੍ਹ,ਉਤਰਾਖੰਡ,ਚਤੀਸ਼ਗੜ੍ਹ,ਉਤਰ ਪ੍ਰਦੇਸ਼ ਮੱਧ ਪ੍ਰਦੇਸ਼,ਹਿਮਾਚਲ,ਪੰਜਾਬ ਸਮੇਤ ਵੱਖ ਵੱਖ ਰਾਜਾ ਤੋਂ 80 ਆਫੀਸ਼ੀਅਲਜ ਨੇ ਭਾਗ ਲਿਆ. ਇਸ ਕੈੰਪ ਦੇ ਮੁਖ ਪ੍ਰਬੰਧਕ ਬਲਜਿੰਦਰ ਸਿੰਘ ਤੂਰ ਜਨਰਲ ਸਕੱਤਰ ਗਤਕਾ ਫੇਡਰੇਸ਼ਨ ਆਫ ਇੰਡੀਆ ਨੇ ਦੱਸਿਆ ਕੇ ਗਤਕਾ ਖੇਡ ਦੀ ਦਿਨੋ-ਦਿਨ ਵੱਧ ਰਹੀ ਮਕਬੂਲੀਅਤ ਦੇ ਕਾਰਨ ਗਤਕਾ ਫੇਡਰੇਸ਼ਨ ਵੱਲੋ ਨਾਵੈ ਕੋਚ ਅਤੇ ਰੈਫਰੀ ਪੈਦਾ ਕਰਨ ਲਈ ਇਹ ਕੈੰਪ ਉਲੀਕਿਆ ਗਿਆ ਹੈ ਜਿਸ ਵਿਚ ਗਤਕੇ ਦੇ ਨਿਯਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿਤੀ ਗਈ ਕੈੰਪ ਦੀ ਸੁਰੁਵਾਤ ਮੌਕੇ ਪਹੁੰਚੇ ਸੀਨੀਅਰ ਅਕਾਲੀ ਆਗੂ ਹਰਜਤਿੰਦਰ ਸਿੰਘ ਬਾਜਵਾ ਅਤੇ ਗੁਰਦੀਪ ਸਿੰਘ ਕੰਗ ਮੈਨੇਜਰ ਗੁਰੂਦਵਾਰਾ ਚਰਨ ਕੰਵਲ ਸਾਹਿਬ ਨੇ ਆਏ ਹੋਏ ਗਤਕਾ ਕੋਚ/ਆਫੀਸ਼ੀਅਲ /ਰੈਫਰੀਆਂ ਦਾ ਸਵਾਗਤ ਕੀਤਾ

12 ਅਤੇ 13 ਅਕਤੂਬਰ 2019 ਨੂੰ ਅੰਮ੍ਰਿਤਸਰ ਸਾਹਿਬ ਵਿਖੇ ਹੋਏਗੀ ਨੈਸ਼ਨਲ ਚੈਂਪੀਅਨਸ਼ਿਪ – ਤੂਰ

ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ

ਕੈੰਪ ਦੌਰਾਨ ਪ੍ਰੈਕਟੀਕਲ ਅਤੇ ਥਿਊਰੀ ਦੀਆ ਕਲਾਸ ਵੀ ਲਗਾਈਆਂ ਗਈਆਂ ਕੈੰਪ ਦੇ ਤੀਸਰੇ ਦਿਨ ਰੈਫਰੀਆਂ ਦਾ ਲਿਖਤੀ ਟੈਸਟ ਵੇ ਲਿਆ ਗਿਆ ਜਿਸਦੇ ਅਧਾਰ ਉਤੇ ਰੈਫਰੀਆਂ ਦੀ ਗ੍ਰੇਡੇਸ਼ਨ ਕੀਤੀ ਜਾਏਗੀ .ਕੈੰਪ ਦੀ ਸਮਾਪਤੀ ਮੌਕੇ ਮੁਖ ਮਹਿਮਾਨ ਦੇ ਰੂਪ ਵਿਚ ਸ਼ ਰਾਜਿੰਦਰ ਸਿੰਘ ਸੋਹਲ ਪ੍ਰਧਾਨ ਪੰਜਾਬ ਗਤਕਾ ਐਸੋ. ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ ਗਈ ਓਹਨਾ ਵੱਖ ਵੱਖ ਰਾਜਾ ਤੋਂ ਆਏ ਹੋਏ ਰੈਫਰੀਆਂ ਦਾ ਧੰਨਬਾਦ ਕਰਦੇ ਹੋਏ ਕਿਹਾ ਕਿ ਭਾਵੇ ਗਤਕਾ ਅੱਜ ਦੁਨੀਆਂ ਦੇ ਹਰ ਕੋਨੇ ਅੰਦਰ ਖੇਡਿਆ ਜਾਂਦਾ ਹੈ ਪਰੰਤੂ ਇਹ ਪੰਜਾਬ ਦੀ ਮਾਂ ਖੇਡ ਹੈ ਅਤੇ ਗਤਕੇ ਨੂੰ ਪ੍ਰਫੁਲਤ ਕਰਨ ਲਈ ਪੰਜਾਬ ਗਤਕਾ ਐਸੋ ਆਪਣਾ ਬੰਦਾ ਰੋਲ ਅਦਾ ਕਰਦੀ ਰਹੇਗੀ. ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਕਿਹਾ ਕਿ ਹਰਚਰਨ ਸਿੰਘ ਭੁੱਲਰ ਪ੍ਰਧਾਨ ਗਤਕਾ ਫੇਡਰੇਸ਼ਨ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ ਹੇਠ ਚੋਥੀ ਨੈਸ਼ਨਲ ਗਤਕਾ ਚੈਂਪੀਅਨਸ਼ਿਪ 12 -13 ਅਕਤੂਬਰ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ ਜਿਸ ਵਿਚ ਕਰੀਬ 18 ਰਾਜਾ ਤੋਂ ਗਤਕਾ ਟੀਮਾਂ ਭਾਗ ਲੈਣਗੀਆਂ.

ਪੰਜਾਬ ਗਤਕਾ ਐਸੋ.ਗਤਕੇ ਨੂੰ ਪ੍ਰਫੁਲਤ ਕਰਨ ਲਈ ਬਚਨਵੱਧ – ਸੋਹਲ

ਕੈੰਪ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸ਼. ਜਗਜੀਵਨ ਸਿੰਘ ਖੀਰਨੀਆ,ਸ਼.ਸੰਤਾ ਸਿੰਘ ਉਮੈਦਪੁਰੀ ਨੇ ਆਏ ਹੋਏ ਰੈਫਰੀਆਂ ਨੂੰ ਸਰਟੀਫਿਕੇਟ ਵੰਡੇ. ਇਸ ਮੌਕੇ ਉਹਨਾਂ ਕਿਹਾ ਕੇ ਗਤਕਾ ਸਿੱਖ ਧਰਮ ਦੀ ਅਨਮੋਲ ਵਿਰਾਸਤ ਹੈ ਅਤੇ ਇਸਨੂੰ ਇਕ ਖੇਡ ਦੇ ਰੂਪ ਵਿਚ ਪ੍ਰਫੁਲਤ ਕਰਨ ਲਈ ਰਾਜਨੀਤੀ ਤੋਂ ਉਪਰ ਉੱਠ ਕੇ ਉਪਰਾਲ਼ੇ ਕਰਨੇ ਚਾਹੀਦੇ ਹਨ ਓਨਾ ਪੰਜਾਬ ਗਤਕਾ ਐਸੋ ਵੱਲੋ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕੀਤੀ |

ਰੈਫਰੀਆਂ ਨੂੰ ਸਰਟੀਫਿਕੇਟ ਦਿੰਦੇ ਹੋਏ ਰਾਜਿੰਦਰ ਸਿੰਘ ਸੋਹਲ ਅਤੇ ਹੋਰ

 

ਕੈੰਪ ਨੂੰ ਸਫਲ ਬਣਾਉਣ ਵਿਚ ਸ਼. ਮਨਵਿੰਦਰ ਸਿੰਘ ਵਿੱਕੀ ਅੰਮ੍ਰਿਤਸਰ ਸਾਹਿਬ ਨੈਸ਼ਨਲ ਕੋਆਰਡੀਨੇਟਰ ਗਤਕਾ ਫੇਡਰੇਸ਼ਨ ਆਫ ਇੰਡੀਆ,ਜਗਦੀਸ਼ ਸਿੰਘ ਕੁਰਾਲੀ ਕੋਆਰਡੀਨੇਟਰ ਪੰਜਾਬ ਗਤਕਾ ਐਸੋ. ਮੈਡਮ ਜਗਕਿਰਨ ਕੌਰ ਵੜੈਚ ਜੁਆਇੰਟ ਸਕੱਤਰ ਗਤਕਾ ਫੇਡਰੇਸ਼ਨ ਆਫ ਇੰਡੀਆ,ਅਤੇ ਜਸਵਿੰਦਰ ਸਿੰਘ ਪਾਬਲਾ ਸੋਸ਼ਲ ਮੀਡਿਆ ਇੰਚਾਰਜ ਦਾ ਵਿਸ਼ੇਸ਼ ਯੋਗਦਾਨ ਰਿਹਾ .ਕੈਪ ਦੇ ਵਿਚ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਜਾਤੀਵਾਲ,ਵਰਿੰਦਰਪਾਲ ਸਿੰਘ ਟੀਮ ਮੈਨੇਜਰ ਪੰਜਾਬ ਗਤਕਾ ਐਸੋ,ਸੁਖਦੀਪ ਸਿੰਘ ਕੋਚ ,ਡਾਕਟਰ ਸੁਖਚੈਨ ਸਿੰਘ,ਨੈਪਿੰਦਰ ਸਿੰਘ ਨਿਮਾਣਾ,ਰਾਜਿੰਦਰ ਸਿੰਘ ਤੂਰ,ਰਾਜਵੀਰ ਸਿੰਘ ਖਰੜ,ਮਨਜੀਤ ਸਿੰਘ ਭੁੱਲਰ,ਹਰਦੇਵ ਸਿੰਘ,ਕਰਮਜੀਤ ਸਿੰਘ,ਪਰਵਿੰਦਰ ਕੌਰ ਕੁਰਾਲੀ,ਹਰਮਨਜੋਤ ਸਿੰਘ ਜੰਡਪੁਰ,ਹਰਦੀਪ ਸਿੰਘ ਮੋਗਾ ਆਦਿ ਹਾਜ਼ਿਰ ਸਨ .

About Author

Leave a Reply

Your email address will not be published. Required fields are marked *

You may have missed