ਗੁਰੂ ਗੋਬਿੰਦ ਸਿੰਘ ਉਤੇ ਗ਼ਲਤ ਟਿੱਪਣੀਆਂ ਪਈਆਂ ਮਹਿੰਗੀਆਂ ਸਿੰਘਾਂ ਕੀਤੀ ਤੁਰੰਤ ਕਾਰਵਾਈ

ਜਗਦੀਸ਼ ਸਿੰਘ : ਗੁਰੂ ਗੋਬਿੰਦ ਸਿੰਘ ਉਤੇ ਕੁਰਾਲੀ ਦੇ ਇਕ ਸਮਿਕਸ਼ ਗੌਤਮ ਨਾਮਕ ਵਿਅਕਤੀ ਵੱਲੋ ਫੇਸਬੁੱਕ ਉਤੇ ਗ਼ਲਤ ਟਿੱਪਣੀਆਂ ਕੀਤੀਆਂ ਗਈਆਂ ਜਿਸ ਦਾ ਨਤੀਜਾ ਉਸਨੂੰ ਪੁਲਿਸ ਘਰ ਕੁਰਾਲੀ ਵਿਖੇ ਨੱਕ ਨਾਲ ਲਕੀਰਾਂ ਕੱਢਕੇ ਅਤੇ ਸਮੁੱਚੀ ਸਿੱਖ ਸੰਗਤ ਤੌ ਮਾਫੀ ਮੰਗਕੇ ਚੁਕਾਨਾ ਪਿਆ. ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਈ ਇਕਬਾਲ ਸਿੰਘ ਦੱਸਿਆ ਕਿ ਉਕਤ ਵਿਅਕਤੀ ਦੁਵਾਰਾ ਫੇਸਬੁੱਕ ਉਤੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਬਾਰੇ ਬਹੁਤ ਗ਼ਲਤ ਮੈਸਜ ਕੀਤੇ ਸੀ ਜਿਸ ਨਾਲ ਸਿੱਖ ਕੌਮ ਅੰਦਰ ਗੁੱਸੇ ਦੀ ਲਹਿਰ ਦੇਖਣ ਨੂੰ ਮਿਲੀ ਅਤੇ ਗੁਰੂ ਦੇ ਸਿੰਘਾਂ ਨੇ ਤੁਰੰਤ ਸਮਿਕ੍ਸ ਨਾਮਕ ਵਿਅਕਤੀ ਨੂੰ ਲੱਭ ਕੇ ਪੁਲਿਸ ਹਵਾਲੇ ਕੀਤਾ ਜਿਥੇ ਉਸਨੇ ਆਪਣੀ ਗ਼ਲਤੀ ਨੂੰ ਮੰਨਦੇ ਹੋਏ ਸਮੁੱਚੀ ਸਿੱਖ ਕੌਮ ਤੋਂ ਮਾਫੀ ਮੰਗੀ ਅਤੇ ਬਾਕੀਆਂ ਨੂੰ ਵੀ ਇਸ ਤ੍ਰਾਹ ਨਾ ਕਰਨ ਦੀ ਸਲਾਹ ਦਿਤੀ

Leave a Reply

Your email address will not be published.