ਕਮਲਜੀਤ ਚਾਵਲਾ ਦੇ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਬਣਨ ਤੇ ਇਲਾਕਾ ਨਿਵਾਸੀਆਂ ਚ ਭਾਰੀ ਉਤਸ਼ਾਹ

ਸ਼ਹਿਰ ਵਿੱਚ ਪਹੁੰਚਣ ਕਮਲਜੀਤ ਚਾਵਲਾ ਦਾ ਸਵਾਗਤ ਕਰਦੇ ਆਗੂ ਤੇ ਪਤਵੰਤੇ।

ਜਗਦੀਸ਼ ਸਿੰਘ ਕੁਰਾਲੀ : ਸਥਾਨਕ ਸ਼ਹਿਰ ਦੇ ਯੂਥ ਕਾਂਗਰਸੀ ਆਗੂ ਅਤੇ ਕਾਂਗਰਸ ਦੇ ਪਬਲਿਕ ਕੋਆਰਡੀਨੈਸਨ ਸੈੱਲ ਦੇ ਸੂਬਾ ਚੇਅਰਮੈਨ ਨੂੰ ਗਊ ਸੇਵਾ ਕਮਿਸ਼ਨ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ। ਜਦੋਂ ਇਸ ਨਿਯੁਕਤੀ ਸਬੰਧੀ ਇਲਾਕਾ ਨਿਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਇਕੱਤਰ ਹੋਏ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਚੇਅਰਮੈਨ ਕਮਲਜੀਤ ਸਿੰਘ ਚਾਵਲਾ ਦਾ ਸ਼ਹਿਰ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਕਮਲਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਐਕਟ 2014 ਅਤੇ ਪੰਜਾਬ ਗਊ ਸੇਵਾ ਕਮਿਸ਼ਨ (ਸੋਧਨਾ) ਐਕਟ 2016 ਦੇ ਤਹਿਤ ਪੰਜਾਬ ਸਰਕਾਰ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੀ ਸ਼ਿਫ਼ਾਰਸ ਤੇ ਉਨਾਂ ਨੂੰ ਗਊ ਸੇਵਾ ਕਮਿਸ਼ਨ ਦੇ ਉੱਪ ਚੇਅਰਮੈਨ ਨਿਯੁਕਤ ਕੀਤਾ। ਇਸ ਮੌਕੇ ਚੇਅਰਮੈਨ ਚਾਵਲਾ ਨੇ ਸਭ ਤੋਂ ਪਹਿਲਾਂ ਮੁਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਤੇ ਸਮੂਹ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਊ ਸੇਵਾ ਕਮਿਸ਼ਨ ਦੇ ਉੱਪ ਚੇਅਰਮੈਨ ਬਣਨ ਤੇ ਸਭ ਤੋਂ ਪਹਿਲਾਂ ਯੋਗ ਰਣਨੀਤੀ ਤਿਆਰ ਕਰਕੇ ਸੂਬੇ ਵਿੱਚ ਸੜਕਾਂ ਤੇ ਆਵਾਰਾ ਤੇ ਬੇਸਹਾਰਾ ਘੁੰਮ ਰਹੀਆਂ ਗਊਆਂ ਨੂੰ ਸਾਂਭਿਆ ਜਾਵੇਗਾ।ਜਿਸ ਕਾਰਨ ਸੜਕਾਂ ਤੇ ਹੋ ਰਹੇ ਹਾਦਸਿਆਂ ਵਿੱਚ ਕਮੀ ਆਵੇਗੀ। ਇਸ ਮੌਕੇ ਜਸਵਿੰਦਰ ਸਿੰਘ ਗੋਲਡੀ ਸਾਬਕਾ ਪ੍ਰਧਾਨ, ਬਹਾਦਰ ਸਿੰਘ ਓਕੇ ਕੌਸਲਰ, ਰਾਕੇਸ਼ ਕਾਲੀਆ (ਸੂਬਾ ਸਕੱਤਰ), ਜਥੇਦਾਰ ਤੇਜਪਾਲ ਸਿੰਘ, ਯੂਥ ਆਗੂ ਹਿਮਾਂਸ਼ੂ ਧੀਮਾਨ, ਪ੍ਰਦੀਪ ਕੁਮਾਰ ਰੂੜਾ, ਪਰਮਜੀਤ ਕੌਰ, ਸੀਮਾ ਧੀਮਾਨ, ਰਮਾ ਪੁੰਜ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਸ਼ਹਿਰ ਨਿਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *