ਦੋਆਬਾ ਗਰੁੱਪ ਨੇ ਬੜੇ ਉਤਸ਼ਾਹ ਨਾਲ ਮਨਾਇਆ ਅਧਿਆਪਕ ਦਿਵਸ

ਮਹਿਮਾਨਾਂ ਨੂੰ ਡੀਜੀਸੀ ਦੇ ਡਾਇਰੈਕਟਰ, ਪ੍ਰਿੰਸੀਪਲਾਂ ਵੱਲੋਂ ਸਨਮਾਨ ਚਿਨ ਦੇ ਕੇ ਸਨਮਾਨਿਤ ਕਰਦੇ ਹੋਏ
ਜਗਦੀਸ਼ ਸਿੰਘ ਕੁਰਾਲੀ: ਦੋਆਬਾ ਗਰੁੱਪ ਅਧਿਆਪਕ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਜਿਸ ਵਿਚ ਡੀਜੀਸੀ ਦੇ ਸਾਰੇ ਕਾਲਜਾਂ ਨੇ ਭਾਗ ਲਿਆ। ਇਹ ਸਮਾਗਮ ਸ਼੍ਰੀਮਤੀ ਮਨਿੰਦਰਪਾਲ ਕੌਰ (ਡੀ.ਐੱਸ.ਡਬਲਯੂ) ਡਿਪਟੀ ਡੀਨ ਸਟੂਡੈਂਟ ਵੈੱਲਫੇਅਰ ਵੱਲੋਂ ਆਯੋਜਿਤ ਕੀਤਾ ਗਿਆ । ਉਨ੍ਹਾਂ ਇਸ ਦੌਰਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟੀਚਰ ਦਿਵਸ ਹਰ ਸਾਲ 5 ਸਤੰਬਰ ਨੂੰ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜੋ ਕਿ 5 ਸਤੰਬਰ, 1888 ਨੂੰ ਪੈਦਾ ਹੋਏ ਸਨ ।ਇਸ ਮੌਕੇ ਸ: ਜੀਤ ਸਿੰਘ (ਡੀਜੀਸੀ ਦੇ ਸਾਬਕਾ ਮੁੱਖ ਪ੍ਰਸ਼ਾਸਕ) ਅਤੇ ਕਰਨਲ ਸਤੀਸ਼ ਕੁਮਾਰ ਵਿਜਰਾ (ਡੀਜੀਸੀ ਦੇ ਸਾਬਕਾ ਡੀਨ ਸਟੂਡੈਂਟ ਵੈੱਲਫੇਅਰ) ਇਸ ਸਮਾਰੋਹ ਦੇ ਮਹਿਮਾਨ ਸਨ। ਸਾਰੇ ਡਾਇਰੈਕਟਰ ਪ੍ਰਿੰਸੀਪਲ ਅਤੇ ਫੈਕਲਟੀ ਮੈਂਬਰ ਮੌਜੂਦ ਸਨ । ਇਸ ਮੌਕੇ ਫੈਕਲਟੀ ਮੈਂਬਰਾਂ ਵੱਲੋਂ ਇਕ ਰੰਗਰੰਗ ਪ੍ਰੋਗਰਾਮ ਅਯੋਜਿਤ ਕੀਤਾ ਗਿਆ । ਫੈਕਲਟੀ ਮੈਂਬਰਾਂ ਨੇ ਗਾਇਨ, ਨ੍ਰਿਤ, ਕਵਿਤਾ ਵਿਚ ਹਿੱਸਾ ਲਿਆ ਅਤੇ ਵੱਖ ਵੱਖ ਖੇਡਾਂ ਖੇਡੀਆਂ ।ਮੁੱਖ ਮਹਿਮਾਨ ਸ੍ਰੀ ਜੀਤ ਸਿੰਘ ਨੇ ਡੀਜੀਸੀ ਦੀਆਂ ਆਪਣੀਆਂ ਯਾਦਾਂ ਅਧਿਆਪਕਾਂ ਨਾਲ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਆਪਣੇ ਵਿਦਿਆਰਥੀਆਂ ਲਈ ਉੱਤਮ ਕਾਰਜ ਕਰਨ ਲਈ ਉਤਸ਼ਾਹਤ ਕੀਤਾ। ਸ੍ਰੀ ਸਤੀਸ਼ ਕੁਮਾਰ ਵਿਜਰਾ ਨੇ ਡੀਜੀਸੀ ਵਿਚ ਬਿਤਾਏ ਪਲ ਅਤੇ ਤਜ਼ਰਬੇ ਸਾਂਝੇ ਕੀਤੇ ਅਤੇ ਦੋਵੇਂ ਮਹਿਮਾਨਾਂ ਨੇ ਡੀਜੀਸੀ ਸਟਾਫ ਅਤੇ ਵਿਦਿਆਰਥੀਆਂ ਨੂੰ ਉਜਵਲ ਭਵਿੱਖ ਦੀ ਅਸੀਸ ਦਿੱਤੀ। ਪ੍ਰੋਗਰਾਮ ਦੇ ਅੰਤ ਵਿੱਚ ਦੋਵੇਂ ਮਹਿਮਾਨਾਂ ਨੂੰ ਡੀਜੀਸੀ ਦੇ ਡਾਇਰੈਕਟਰ, ਪ੍ਰਿੰਸੀਪਲਾਂ ਵੱਲੋਂ ਸਨਮਾਨ ਚਿਨ ਦੇ ਕੇ ਸਨਮਾਨਿਤ ਕੀਤਾ ਗਿਆ.