ਪਾਠਸ਼ਾਲਾ ਮੁਹਿੰਮ ਰਾਹੀਂ ਲੋੜਵੰਦ ਬੱਚਿਆਂ ਲਈ ਵਿੱਦਿਅਕ ਅਦਾਰਾ ਖੋਲਿਆ

ਲੋੜਵੰਦਾਂ ਲਈ ਵਿਦਿਅਕ ਅਦਾਰਾ ਖੋਲਣ ਮੌਕੇ ਪ੍ਰਬੰਧਕ ਅਤੇ ਮੁੱਖ ਮਹਿਮਾਨ।
ਜਗਦੀਸ਼ ਸਿੰਘ ਕੁਰਾਲੀ : ਐਲ ਐਸ ਟੈਕਨੋਲਜੀ ਵੱਲੋਂ ਨਵਾਂਗਰਾਉਂ ਵਿਖੇ ਪਾਠਸ਼ਾਲਾੋ ਬੈਨਰ ਹੇਠ ਲੋੜਵੰਦ ਬੱਚਿਆਂ ਲਈ ਫਰੀ ਸਿੱਖਿਆ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸੰਬੰਧੀ ਸੰਸਥਾਂ ਮੁੱਖੀ ਮਹਿੰਦਰ ਕੌਰ ਕਟਾਰੀਆ ਨੇ ਨਵਾਂਗਰਾਉਂ ਵਿਖੇ ਰੱਖੇ ਇਸ ਪ੍ਰੋਗਰਾਮ ਵਿੱਚ ਦੱਸਿਆ ਕਿ ਸੰਸਥਾਂ ਵੱਲੋਂ ਜਿਥੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਸਕੂਲਾਂ ਵਿਚ ਭੇਜਣ ਦੇ ਯਤਨ ਸ਼ੁਰੂ ਕੀਤੇ ਗਏ ਹਨ, ਉਥੇ ਵਿਸ਼ੇਸ ਸਿੱਖਿਅਕਾਂ ਰਾਹੀਂ ਉਨ੍ਹਾਂ ਪਰਿਵਾਰਾਂ ਦੇ ਬਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣੇ ਜੀਵਨ ਅਤੇ ਸਮਾਜਪ੍ਰਤੀ ਫ਼ਰਜ਼ਾਂ ਤੋਂ ਜਾਣੂ ਕਰਵਾਉਣ ਲਈ ਇਹ ਪਾਠਸ਼ਾਲਾ ਸ਼ੁਰੂ ਕੀਤੀ ਗਈ ਹੈ। ਜਿਸ ਰਾਹੀਂ ਅੰਦਰ ਅੰਦਰ ਪ੍ਰਭਿਤਾ ਛੁਪਾਈ ਬੈਠੇ ਬੱਚਿਆਂ ਨੂੰ ਸਮਾਜ ੋਚ ਉਭਰਨ ਦਾ ਮੌਕਾ ਮਿਲੇਗਾ। ਮੁੱਖ ਮਹਿਮਾਨ ਵੱਜੋਂ ਪੁੱਜੇ ਪੱਤਰਕਾਰ ਤੇ ਸਮਾਜਸੇਵੀ ਰਵਿੰਦਰ ਸਿੰਘ ਵਜੀਦਪੁਰ ਨੇ ਸੰਸਥਾਂ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾਂ ਕਰਦਿਆਂ ਇਸ ਮੁਹਿੰਮ ਨੂੰ ਇਲਾਕੇ ਦੇ ਹੋਰਨਾਂ ਕਸਬਿਆਂ ੋਚ ਵੀ ਚਲਾਉਣ ਦੀ ਅਪੀਲ ਕੀਤੀ ਅਤੇ ਲੋਕ ਭਲਾਈ ਦੇ ਇਸ ਕਾਰਜ ਲਈ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। ਇਸ ਸਮੇਂ ਦਾਖਿਲ ਹੋਏ ਬੱਚਿਆਂ ਨੇ ਗੀਤ, ਡਾਂਸ, ਡਰਾਇੰਗ ਤੇ ਹੋਰ ਕਲਾ ਰਾਹੀਂ ਆਪਣੇ ਹੁਨਰ ਦਾ ਪ੍ਰਗਟਾਵਾਂ ਕੀਤਾ।