ਵਾਰਡ ਨੰਬਰ ਪੰਜ ਦੇ ਘਰਾਂ ਵਿੱਚ ਮਿਲਿਆ ਡੇਂਗੂ ਦਾ ਲਾਰਵਾ

ਸਪਰੇਅ ਕਰਦੇ ਸਿਹਤ ਵਿਭਾਗ ਦੇ ਕਰਮਚਾਰੀ।

ਜਗਦੀਸ਼ ਸਿੰਘ ਕੁਰਾਲੀ : ਅੱਜ ਸ਼ਹਿਰ ਵਿੱਚ ਸਿਵਲ ਸਰਜਨ ਐਸਏਐਸ ਨਗਰ ਡਾਕਟਰ ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਭੁਪਿੰਦਰ ਸਿੰਘ ਐਸਐਮਓ ਕੁਰਾਲੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਸਹਿਤ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਜਾ ਕੇ ਅਚਨਚੇਤ ਚੈਕਿੰਗ ਕੀਤੀ ਜਿਸ ਜਿਸ ਦੌਰਾਨ ਵਾਰਡ ਨੰਬਰ ਪੰਜ ਦੇ ਘਰਾਂ ਵਿੱਚ ਡੇਂਗੂ ਦਾ ਲਾਰਵਾ ਮਿਲਿਆ ਜਿਸ ਨੂੰ ਮੌਕੇ ਤੇ ਹੀ ਸਾਫ਼ ਕਰਵਾਇਆ ਗਿਆ ਅਤੇ ਸਪਰੇਅ ਦਾ ਛਿੜਕਾਓ ਵੀ ਕਰਵਾਇਆ ਗਿਆ।ਇਸ ਮੌਕੇ ਹੋਰ ਲੋੜੀਂਦੀ ਕਾਰਵਾਈ ਲਈ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਮੌਕੇ ਤੇ ਸੱਦਿਆ ਗਿਆ।ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਿਵਲ ਹਸਪਤਾਲ ਕੁਰਾਲੀ ਅਤੇ ਵੱਖ ਵੱਖ ਥਾਵਾਂ ਤੇ ਕਾਰਡ ਬਣ ਰਹੇ ਹਨ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।ਉਨ੍ਹਾਂ ਦੱਸਿਆ ਕਿ ਇਹ ਰਿਕਾਰਡ ਬਣਾਉਣ ਲਈ ਰਾਸ਼ਨ ਕਾਰਡ ਆਧਾਰ ਕਾਰਡ ਨਾਲ ਲੈ ਕੇ ਆਉਣਾ ਅਤਿ ਜ਼ਰੂਰੀ ਹੈ।ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਿੱਚ ਸਵਰਨ ਸਿੰਘ ਹੈਲਥ ਇੰਸਪੈਕਟਰ ਜਸਪਾਲ ਸਿੰਘ ਪਿ੍ਰਤਪਾਲ ਸਿੰਘ ਜਸਵੀਰ ਸਿੰਘ ਗਗਨਦੀਪ ਸਿੰਘ ਪਵਨਪ੍ਰੀਤ ਸਿੰਘ ਬਿਲਡਰ ਬਿਲਡਰ ਬਰੀਡਿੰਗ ਚੈੱਕਰ ਹਾਜ਼ਰ ਸਨ।

Leave a Reply

Your email address will not be published. Required fields are marked *