ਕਾਰਜ ਸਾਧਕ ਅਫਸਰ ਵੱਲੋਂ ਬਿਲਡਿੰਗ ਡਿਜ਼ਾਇਨਰਜ਼ ਐਸੋਸ਼ੀਏਸ਼ਨ ਪੰਜਾਬ ਦੇ ਮੈਂਬਰਾਂ ਨਾਲ ਨਾਲ ਮੁਲਾਕਾਤ

ਰਜਿੰਦਰ ਸਿੰਘ ਜਨਰਲ ਸਕੱਤਰ ਬਿਲਡਿੰਗ ਡਿਜ਼ਾਇਨਰਜ਼ ਕਾਰਜ ਸਾਧਕ ਅਫਸਰ ਨੂੰ ਜੀ ਆਇਆ ਆਖਦੇ ਹੋਏ
ਜਗਦੀਸ਼ ਸਿੰਘ ਕੁਰਾਲੀ: ਕੁਰਾਲੀ ਦੇ ਨਵੇਂ ਆਏ ਕਾਰਜ ਸਾਧਕ ਅਫਸਰ ਵਰਿੰਦਰ ਜੈਨ ਨੇ ਸ਼ਹਿਰ ਦੇ ਬਿਲਡਿੰਗ ਡਿਜ਼ਾਇਨਰਜ਼ (ਆਰਕੀਟੈਕਟ) ਨਾਲ ਆਨ ਲਾਇਨ ਈ-ਨਕਸ਼ਾ ਦੇ ਸਬੰਧ ਵਿਚ ਇਕ ਰੀਵਿਊ ਮੀਟਿੰਗ ਕੀਤੀ| ਮੀਟਿੰਗ ਦੌਰਾਨ ਨਕਸ਼ਾ ਨਵੀਸਾਂ ਨੇ ਰਜਿੰਦਰ ਸਿੰਘ ਜਨਰਲ ਸਕੱਤਰ ਬਿਲਡਿੰਗ ਡਿਜ਼ਾਇਨਰਜ਼ ਦੀ ਅਗਵਾਈ ਵਿਚ ਕਾਰਜ ਸਾਧਕ ਅਫਸਰ ਨੂੰ ਜੀ ਆਇਆ ਆਖਿਆ ਤੇ ਉਨ੍ਹਾਂ ਦਾ ਸਨਮਾਨ ਕੀਤਾ| ਕਾਰਜ ਸਾਧਕ ਅਫਸਰ ਨੇ ਸਾਰੇ ਪੰਜਾਬ ਵਿਚ ਲਾਗੂ ਈ- ਨਕਸ਼ਾ ਪ੍ਰਣਾਲੀ ਦੇ ਸਬੰਧ ਵਿਚ ਕਿਹਾ ਕਿ ਆਨ ਲਾਇਨ ਨਕਸ਼ਾ ਪ੍ਰਣਾਲੀ ਸਰਕਾਰ ਦਾ ਇੱਕ ਵਧੀਆ ਉਪਰਾਲਾ ਹੈ ਅਤੇ ਇਸ ਨਾਲ ਜਨਤਾ ਲਈ ਆਪਣੇ ਨਕਸ਼ੇ ਪਾਸ ਕਰਵਾਉਣੇ ਸੌਖੇ ਹੋ ਗਏ ਹਨ ਤੇ ਇਸ ਨਾਲ ਪਾਰਦਰਸ਼ਤਾ ਵੀ ਵਧੀ ਹੈ| ਉਹਨਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਉਸਾਰੀ ਨਗਰ ਕੌਸਲ ਤੋ ਨਕਸ਼ਾ ਪਾਸ ਕਰਾਏ ਤੋ ਬਿਨਾਂ ਨਾ ਕਰਨ ਅਤੇ ਉਸਾਰੀ ਪਾਸ ਨਕਸ਼ੇ ਅਨੁਸਾਰ ਹੀ ਕਰਨ| ਉਹਨਾਂ ਨੇ ਇਸ ਕੰਮ ਲਈ ਨਕਸ਼ਾ ਨਵੀਸਾਂ ਨੂੰ ਸਹਿਯੋਗ ਕਰਨ ਲਈ ਕਿਹਾ| ਇਸ ਮੌਕੇ ਨਕਸ਼ਾ ਨਵੀਸਾਂ ਨੇ ਵੀ ਇਸ ਪ੍ਰਣਾਲੀ ਵਿਚ ਆ ਰਹੀਆਂ ਦਿੱਕਤਾਂ ਸਾਂਝੀਆਂ ਕੀਤੀਆਂ ਤੇ ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੁਝਾਅ ਵੀ ਦਿੱਤੇ| ਇਸ ਮੌਕੇ ਨਕਸ਼ਾ ਨਵੀਸ ਮੁਕੇਸ਼ ਕੁਮਾਰ ਕਾਰਜਕਾਰੀ ਮੈਂਬਰ, ਗੁਰਿੰਦਰ ਸਿੰਘ ਸ਼ਾਹੀ ਖਜਾਨਚੀ, ਅਨੀਤਾ, ਅਤੇ ਨਗਰ ਕੌਂਸਲ ਵੱਲੋ ਸੁਖਦੇਵ ਸਿੰਘ ਬਿਲਡਿੰਗ ਕਲਰਕ, ਪਰਮਜੀਤ ਕੌਰ ਤੇ ਮੁਕੇਸ਼ ਕੁਮਾਰ ਹਾਜ਼ਰ ਸਨ|