ਛੋਟੇ ਛੋਟੇ ਦੋ ਬੱਚਿਆਂ ਨਾਲ ਲਾਵਾਰਿਸ ਰੁਲ ਰਹੀ ਔਰਤ ਪਹੁੰਚੀ ਪਰ੍ਭ ਆਸਰਾ

ਸੁਨੀਤਾ ਅਤੇ ਉਸਦੇ ਬਚੇ ਪ੍ਰਬੰਧਕਾਂ ਨਾਲ
ਜਗਦੀਸ਼ ਸਿੰਘ ਕੁਰਾਲੀ : ਸ਼ਹਿਰ ਦੀ ਹੱਦ ਵਿਚ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪਰ੍ਭ ਆਸਰਾ ਸੰਸਥਾ ਵਿਚ ਲਾਵਰਿਸ਼ ਮਾਂ ਨਾਲ ਦਾਖਿਲ ਹੋਏ 2 ਬਚੇ I ਸੰਸਥਾ ਦੇ ਮੁੱਖ ਪਰਬੰਧਕ ਭਾਈ ਸ਼ਮਸ਼ੇਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਸੁਨੀਤਾ (35) ਤੇ ਉਸਦੇ ਦੋ ਬੱਚਿਆਂ ਨੂੰ ਬਾਲ ਭਲਾਈ ਕਮੇਟੀ, ਫਤਹਿਗੜ੍ਹ ਸਾਹਿਬ ਵਲੋਂ ਸੰਸਥਾ ਵਿਚ ਦਾਖਿਲ ਕਰਵਾਇਆ ਗਿਆ I
ਜਦੋ ਬੱਚਿਆਂ ਨਾਲ ਮਾਂ ਰੁਲ ਰਹੀ ਹੋਵੇ ਤਾ ਸੰਵਿਧਾਨ ਕੀ ਕਹਿੰਦਾ – ਨਹੀਂ ਲੱਗ ਰਿਹਾ ਪਤਾ
ਸੰਸਥਾ ਦੇ ਪ੍ਰਬੰਧਕ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਕਿ ਦੋ ਮਹੀਨੇਂ ਦਾ ਬੇਟਾ (ਸ਼ਿਵ) ਅਤੇ ਤਿੰਨ ਸਾਲ ਦੀ ਬੱਚੀ (ਲੱਛਮੀ) ਨਾਲ ਮਾਨਸਿਕ ਰੋਗ ਤੋਂ ਪੀੜ੍ਹਤ ਔਰਤ ਹਸਪਤਾਲ ਦੇ ਅੱਗੇ ਨੀਲੇ ਅਕਾਸ਼ ਥੱਲੇ ਰੁਲ ਰਹੀ ਸੀ I ਸਮਾਜਦਰਦੀ ਸੱਜਣ ਨੇ ਸੂਚਨਾ ਚਾਈਲਡ ਹੈਲਪ ਲਾਇਨ ਨੂੰ ਦਿੱਤੀ ਜਿਥੋਂ ਇਹ ਕੇਸ ਜਿਲਾ ਬਾਲ ਭਲਾਈ ਕਮੇਟੀ ਦੇ ਨੋਟਿਸ ਵਿੱਚ ਲਿਆਦਾਂ ਗਿਆ ਜਿਨਾ ਨੇ ਆਪਣੇ ਮੈਂਬਰ ਅਤੇ ਲੇਡੀ ਪੁਲਿਸ ਦੁਆਰਾ ਇਹਨਾਂ ਤਿੰਨਾ ਨੂੰ ਪ੍ਰਭ ਆਸਰਾ ਕੁਰਾਲੀ ਭੇਜ ਦਿੱਤਾ।
ਕਿੰਨੀਆ ਜਾਨਾਂ ਜਾਣ ਤੋਂ ਬਾਅਦ ਸੁਣੀਂ ਜਾਏਗੀ ਰੁਲ ਰਹੇ ਲਾਚਾਰ ਨਾਗਰਿਕਾਂ ਦੀ ਪੁਕਾਰ…?
ਦੋ ਮਹੀਨੇਂ ਦਾ ਨਾਜਕ ਬੱਚਾ ਮਾਂ ਦੀ ਮਾਨਸਿਕ ਹਾਲਤ ਮੁਤਾਬਿਕ ਉਸ ਕੋਲ ਸੇਫ ਨਹੀਂ ਸੀ ਦਿਸ ਰਿਹਾ,ਨਾਂ ਹੀ ਮਾਂ ਉਸ ਨੂੰ ਹੱਥ ਲਗਾਣ ਦਿੰਦੀ ਸੀ,ਦੋਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਨ ਦੀ ਲੋੜ ਪ੍ਰਤੱਖ ਦਿਸਦੀ ਸੀ।ਪਹੁੰਚੀ ਟੀਮ ਅਤੇ ਪ੍ਰਭ ਆਸਰਾ ਦੇ ਸੇਵਾਦਾਰਾਂ ਵਲੋਂ ਸਬੰਧਤ ਅਧਿਕਾਰੀਆਂ ਨੂੰ ਹਾਲਾਤ ਦੱਸੇ ਗਏ ਕੋਈ ਹੱਲ ਨਾ ਮਿਲਿਆ। ਨਾਗਰਿਕਾਂ ਦੀ ਲੋੜ/ਹਾਲਤ ਨੂੰ ਮੁਖ ਰੱਖ ਕੇ ,ਬੈਡ ਖਾਲੀ ਨਾ ਹੋਣ ਦੇ ਬਾਵਜੂਦ ਪ੍ਰਭ ਆਸਰਾ ਕੁਰਾਲੀ ਦਾਖਲ ਕਰ ਲਿਆ ਗਿਆ I ਦੋ ਮਹੀਨੇ ਦੇ ਬੱਚੇ ਨੂੰ ਖਰੜ ਹਸਪਤਾਲ ਲਿਜਾਇਆ ਗਿਆ ਜਿਥੋਂ ਉਸ ਨੂੰ ਚੰਡੀਗੜ੍ਹ ਸੇਕ੍ਟਰ -16 ਹਸਪਤਾਲ ਰੈਫਰ ਕਰ ਦਿੱਤਾ ਗਿਆ , ਬੱਚੇ ਦੀ ਹਾਲਤ ਹੁਣ ਕਾਫੀ ਠੀਕ ਹੈ I ਜਦੋ ਬੱਚਿਆਂ ਨਾਲ ਮਾਂ ਰੁਲ ਰਹੀ ਹੋਵੇ , ਬੱਚਾ ਵੀ ਮਾਂ ਦੀ ਫੀਡ ਤੇ ਨਿਰਭਰ ਹੋਵੇ, ਮਾਂ ਮਾਨਸਿਕ ਰੋਗ ਤੋਂ ਪੀੜਿਤ ਹੋਵੇ ਉਸ ਸਮੇਂ ਅਜਿਹੇ ਨਾਗਰਿਕਾਂ ਦੇ ਸ਼ੈਲਟਰ ਹੋਮ ਅਤੇ ਇੰਤਜ਼ਾਮ ਲਈ ਸੰਵਿਧਾਨ ਕੀ ਕਹਿੰਦਾ ?