ਸਾਂਝਾ ਕਲੱਬ ਨੇ ਜਾਰੀ ਕੀਤਾ 23 ਵੇਂ ਵਿਸ਼ਾਲ ਮਾਂ ਭਗਵਤੀ ਜਾਗਰਣ ਦਾ ਕਾਰਡ

ਜਾਗਰਣ ਦਾ ਕਾਰਡ ਜਾਰੀ ਕਰਦੇ ਹੋਏ ਮੈਂਬਰ
ਜਗਦੀਸ਼ ਸਿੰਘ ਕੁਰਾਲੀ: ਸਾਂਝਾ ਕਲੱਬ ਸ਼ਿਵ ਮੰਦਿਰ ਚਨਾਲੋਂ ਵੱਲੋਂ 23 ਵੇ ਵਿਸ਼ਾਲ ਭਗਵਤੀ ਜਾਗਰਣ ਦਾ ਕਾਰਡ ਜਾਰੀ ਕੀਤਾ ਗਿਆ। ਸਾਂਝਾ ਕਲੱਬ ਸ਼ਿਵ ਮੰਦਿਰ ਚਨਾਲੋਂ ਦੇ ਪ੍ਰਧਾਨ ਕੁਲਦੀਪ ਰਾਣਾ( ਸੰਜੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਜਾਗਰਣ 5 ਅਕਤੂਬਰ ਦਿਨ ਸ਼ਨੀਵਾਰ ਨੂੰ ਡੇਰਾ ਬਾਬਾ ਸਰਵਣ ਗਿਰੀ ਸ਼ਿਵ ਮੰਦਰ ਵਾਰਡ ਨੰਬਰ ਸੱਤ ਦੇ ਚਨਾਲੋਂ ਮੰਦਰ ਦੇ ਮਹੰਤ ਸਰਵਣ ਗਿਰ ਦੀ ਅਗਵਾਈ ਵਿੱਚ ਕਰਵਾਇਆ ਜਾ ਰਿਹਾ ਹੈ ।ਉਨ੍ਹਾਂ ਨੇ ਦੱਸਿਆ ਕਿ ਇਹ ਜਾਗਰਣ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਚਨਾਲੋਂ ਵਾਸੀਆਂ ਅਤੇ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਜਾਗਰਣ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਜਾਗਰਣ ਵਿੱਚ ਪਵਿੱਤਰ ਜੋਤੀ ਸ੍ਰੀ ਨੈਣਾਂ ਦੇਵੀ ਦਰਬਾਰ ਤੋਂ ਲਿਆਦੀ ਜਾਵੇਗੀ ਅਤੇ ਜੋਤੀ ਪ੍ਰਚੰਡ ਬਾਬਾ ਧਰੁਵ ਗਿਰੀ ਜੀ ਦੁਆਰਾ ਕੀਤੀ ਜਾਵੇਗੀ ਅਤੇ ਮਾਤਾ ਦਾ ਗੁਣਗਾਨ ਕਰਨ ਲਈ ਮਸ਼ਹੂਰ ਪੰਜਾਬੀ ਗਾਇਕ ਫਿਰੋਜ਼ ਖਾਨ ਐਂਡ ਪਾਰਟੀ ਪੰਜਾਬੀ ਗਾਇਕ ਮਨੀ ਲਾਡਲਾ ਐਂਡ ਪਾਰਟੀ,ਬਾਂਕਾ ਗੌਤਮ ਅਤੇ ਸਿਧਾਰਥ ਸਿਡ ਮਾਤਾ ਭਗਵਤੀ ਦੇ ਜਾਗਰਣ ਵਿਚ ਮਾਤਾ ਦੇ ਭਜਨ ਸੁਣਾ ਕੇ ਮਾਤਾ ਦਾ ਗੁਣਗਾਨ ਕਰਨ ਕਰਨਗੇ ਉਨ੍ਹਾਂ ਨੇ ਦੱਸਿਆ ਕਿ ਪਵਿੱਤਰ ਜੋਤੀ ਦੇ ਨਾਲ ਸ਼ੋਭਾ ਯਾਤਰਾ ਸਵੇਰੇ 9 ਵਜੇ ਕੱਢੀ ਜਾਵੇਗੀ ਅਤੇ ਜਾਗਰਣ ਦਾ ਆਰੰਭ ਰਾਤ ਨੂੰ 9 ਵਜੇ ਤੋਂ ਹੋਵੇਗਾ ਇਸ ਵਿੱਚ ਮਾਤਾ ਦੇ ਆਸ਼ੀਰਵਾਦ ਨਾਲ ਸੰਗਤਾਂ ਲਈ ਲੰਗਰ ਰਾਤ ਨੂੰ 7 ਵਜੇ ਤੋਂ ਸ਼ੁਰੂ ਹੋਵੇਗਾ ਅਤੇ 6 ਤਰੀਕ ਦਿਨ ਸ਼ਨੀਵਾਰ ਨੂੰ ਸਵੇਰੇ 5 ਵਜੇ ਆਰਤੀ ਕੀਤੀ ਜਾਵੇਗੀ ਸਾਂਝਾ ਕਲੱਬ ਅਤੇ ਚਨਾਲੋ ਵਾਸੀਆਂ ਨੇ ਪੂਰੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਪੁਰੇ ਪਰਿਵਾਰ ਸਮੇਤ ਮਾਂ ਭਗਵਤੀ ਦੇ ਇਸ ਪਾਵਨ ਜਾਗਰਣ ਵਿੱਚ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਇਸ ਮੌਕੇ ਮੁਕੇਸ਼ ਰਾਣਾ ਸਾਬਕਾ ਐੱਮ ਸੀ, ਚਾਂਦ ਰਾਣਾ ,ਸੰਜੀਵ ਕੁਮਾਰ, ਸੰਜੂ, ਸੁਰਿੰਦਰ ਕੁਮਾਰ,ਗੁਰਜਿੰਦਰ ਕੁਮਾਰ ਧੀਮਾਨ,ਲੱਕੀ ਧੀਮਾਨ,ਮਨਿੰਦਰ ਸਿੰਘ ਮਨੀ,ਨਰੈਣ ਸਿੰਘ,ਗੋਰੀ ਸ਼ੰਕਰ,ਮਹੇ ਮਹੇਸ਼,ਮੋਨੂੰ,ਬਬਲਾ ਭਗਤ,ਗੁਰਜਿੰਦਰ ਕੁਮਾਰ,ਦੇਵ ਰਾਜ,ਰਾਮ ਰਤਨ,ਭੋਲਾ,ਸੰਦੀਪ ਕੁਮਾਰ,ਮਿੰਟੂ ਚੀਗਲ ਆਦਿ ਹਾਜ਼ਰ ਸੀ