ਪਿੰਡ ਖੇੜਾ ’ਚ ਝੰਡੀ ਦੀ ਕੁਸ਼ਤੀ ਗੌਰਵ ਮਾਛੀਵਾੜਾ ਨੇ ਅਲੀ ਇਰਾਨ ਨੂੰ ਚਿੱਤ ਕਰਕੇ ਜਿੱਤੀ

ਪਿੰਡ ਖੇੜਾ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਪਹਿਲਵਾਨਾਂ ਦੀ ਹੱਥਜੋੜੀ ਕਰਾਉਦੇ ਹੋਏ ਮੁੱਖ ਮਹਿਮਾਨ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਨ

ਜਗਦੀਸ਼ ਸਿੰਘ ਕੁਰਾਲੀ : ਪਿੰਡ ਖੇੜਾ ਦੀ ਛਿੰਝ ਕਮੇਟੀ ਅਤੇ ਬਾਬਾ ਕਮਲਦੇਵ ਯੂਥ ਸਪੋਰਟਸ ਕਲੱਬ ਵੱਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 14ਵਾਂ ਵਿਸ਼ਾਲ ਕੁਸ਼ਤੀ ਦੰਗਲ ਪਿੰਡ ਦੇ ਸਵ: ਸੂਬੇਦਾਰ ਕਰਨੈਲ ਸਿੰਘ ਯਾਦਗਾਰ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ ਜਿਸ ਵਿੱਚ ਦੋ ਝੰਡੀ ਦੀਆਂ ਕੁਸ਼ਤੀਆਂ ਵਿੱਚ ਗੌਰਵ ਮਾਛੀਵਾੜਾ ਨੇ ਅਲੀ ਇਰਾਨ ਨੂੰ ਚਿੱਤ ਕੀਤਾ ਅਤੇ ਦੂਸਰੀ ਵਿੱਚ ਜੋਧਾ ਡੂਮਛੇੜੀ ਤੇ ਬਿੰਦਰ ਪੱਟੀ ਬਰਾਬਰ ਰਹੇ। ਇਸ ਕੁਸਤੀ ਦੰਗਲ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਗੁਲਜ਼ਾਰ ਸਿੰਘ ਅਤੇ ਅਜਮੇਰ ਸਿੰਘ ਖੇੜਾ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਵੱਖ ਵੱਖ ਅਖਾੜਿਆਂ ਦੇ 250 ਦੇ ਕਰੀਬ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ। ਇਨ੍ਹਾਂ ਕੁਸ਼ਤੀ ਮੁਕਾਬਲਿਆਂ ਦੀ ਕੂਮੈਂਟਰੀ ਪ੍ਰਸਿੱਧ ਕੂਮੈਂਟੇਟਰ ਕੁਲਵੀਰ ਸਮਰੌਲੀ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਭੀਮ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਰੈਫਰੀ ਦੀ ਭੂਮਿਕਾ ਪੂੰਗਾ ਪਹਿਲਵਾਨ, ਗੁਰਨਾਮ ਸਿੰਘ, ਜੋਗਾ ਚਮਕੌਰ ਸਾਹਿਬ, ਜਸਵੀਰ ਪਥਰੇੜੀ ਨੇ ਨਿਭਾਈ। ਇਸ ਛਿੰਝ ਦੌਰਾਨ ਦੋ ਝੰਡੀ ਦੀਆਂ ਦੀਆਂ ਕੁਸ਼ਤੀਆਂ ਹੋਈਆਂ ਜਿਸ ਵਿੱਚ ਪਹਿਲੀ ਗੌਰਵ ਮਾਛੀਵਾੜਾ ਅਤੇ ਅਲੀ ਇਰਾਨ ਵਿਚਕਾਰ ਹੋਈ, ਜਿਸ ਵਿੱਚ ਦੋਨਾਂ ਪਹਿਲਵਾਨਾਂ ਵਿੱਚ ਕਾਂਟੇ ਦੀ ਟੱਕਰ ਕਰੀਬ 12 ਮਿੰਟ ਹੋਈ। ਅਖੀਰ ਗੌਰਵ ਮਾਛੀਵਾੜਾ ਨੇ ਅਲੀ ਇਰਾਨ ਦੀ ਪਿੱਠ ਧਰਤੀ ਨਾਲ ਲਾ ਕੇ ਇਹ ਝੰਡੀ ਦੀ ਕੁਸ਼ਤੀ ਵਿੱਚ ਜਿੱਤ ਪ੍ਰਾਪਤ ਕੀਤੀ। ਦੂਸਰੀ ਝੰਡੀ ਦੀ ਕੁਸ਼ਤੀ ਜੋਧਾ ਡੂਮਛੇੜੀ ਅਤੇ ਬਿੰਦਰ ਪੱਟੀ ਦਰਮਿਆਨ ਹੋਈ। ਜਿਸ ਵਿੱਚ ਦੋਨਾਂ ਪਹਿਲਵਾਨਾਂ ਨੇ ਜੋਰਦਾਰ ਜੋਰ ਅਜਮਾਈ ਕੀਤੀ।, ਪ੍ਰੰਤੂ ਕੋਈ ਵੀ ਪਹਿਲਵਾਨ ਜਿੱਤ ਪ੍ਰਾਪਤ ਨਾ ਕਰ ਸਕਿਆ। ਅਖੀਰ ਪਬ੍ਰੰਧਕਾਂ ਨੇ ਦੋਨਾਂ ਨੂੰ ਸਾਂਝੇ ਤੌਰ ਤੇ ਜੇਤੂ ਕਰਾਰ ਦੇ ਦਿੱਤਾ। ਇਸ ਤੋਂ ਇਲਾਵਾ ਹੋਰ ਮੁਕਾਬਲਿਆਂ ਵਿੱਚ ਹੈਪੀ ਮਹਿਰੋਲੀਆਂ ਨੇ ਕੁਲਵਿੰਦਰ ਨੂੰ, ਗੁਰਪ੍ਰੀਤ ਮਲਕਪੁਰ ਨੇ ਅਰਮਾਨ ਨੂੰ, ਸੋਨੂੰ ਖਮਾਣੋਂ ਨੇ ਲੱਖੀ ਰੋਪੜ ਨੂੰ, ਰਾਜੂ ਕਾਠਗੜ੍ਹ ਨੇ ਰਵੀ ਦੋਰਾਹਾ ਨੂੰ, ਸਹਿਜਪ੍ਰੀਤ ਮੁੱਲਾਂਪੁਰ ਨੇ ਰੋਹਿਤ ਰੋਪੜ ਨੂੰ ¬ਕ੍ਰਮਵਾਰ ਚਿੱਤ ਕੀਤਾ।ਇਸ ਤੋਂ ਇਲਾਵਾ ਜੀਤ ਢਿੱਲਵਾਂ ਤੇ ਕਾਲਾ, ਮਨਜੀਤ ਮਲਕਪੁਰ ਤੇ ਸੰਦੀਪ ਚੀਕਾ, ਦੀਸ਼ਾ ਡੂਮਛੇੜੀ ਤੇ ਰਾਜੂ ਸਰਸਾ, ਬਲਰਾਜ ਡੂਮਛੇੜੀ ਤੇ ਅਮਿਤ ਪੂੰਨੀਆਂ, ਵਿੱਕੀ ਚੰਡੀਗੜ੍ਹ ਤੇ ਜੋਤ ਡੂਮਛੇੜੀ, ਜੱਸੀ ਖੁੱਡਾ ਅਲੀ ਸ਼ੇਰ ਤੇ ਵਿਨੋਦ ਬਾਰਨ ਦਰਮਿਆਨ ਕੁਸ਼ਤੀਆਂ ਬਰਾਬਰ ਰਹੀਆਂ। ਇਸ ਕੁਸ਼ਤੀ ਦੰਗਲ ਦੇ ਮੁੱਖ ਮਹਿਮਾਨ ਰਣਜੀਤ ਸਿੰਘ ਗਿੱਲ ਮੁੱਖ ਸੇਵਾਦਾਰ ਹਲਕਾ ਖਰੜ, ਚਰਨਜੀਤ ਸਿੰਘ ਚੰਨਾ ਅਤੇ ਅਜਮੇਰ ਸਿੰਘ ਖੇੜਾ (ਦੋਵੇਂ ਮੈਂਬਰ ਐਸ.ਜੀ.ਪੀ.ਸੀ.), ਸਰਬਜੀਤ ਸਿੰਘ ਕਾਦੀ ਮਾਜਰਾ, ਤੇਜਵੀਰ ਸਿੰਘ ਤੇਜੀ, ਰਾਮ ਸਰੂਪ ਆੜ੍ਹਤੀਆ, ਪਹਿਲਵਾਨ ਕੁਲਤਾਰ ਸਿੰਘ, ਜਗਦੇਵ ਸਿੰਘ ਚੌਂਦਾ, ਅਵਤਾਰ ਸਿੰਘ ਪੱਪੀ, ਚੌਧਰੀ ਸੋਮਾ, ਗੁਰਕੀਰਤ ਸਿੰਘ ਆੜ੍ਹਤੀਆ, ਹਰਜਿੰਦਰ ਕੁਮਾਰ, ਭਾਗ ਸਿੰਘ ਅਭੀਪੁਰ, ਕਾਲਾ ਵਪਾਰੀ, ਸੋਹਣ ਸਿੰਘ ਨੰਬਰਦਾਰ, ਨਾਥ ਸਿੰਘ ਫੌਜੀ, ਸੁਰਜੀਤ ਸਿੰਘ ਆਦਿ ਨੇ ਜੇਤੂ ਪਹਿਲਵਾਨਾਂ ਨੂੰ ਅਤੇ ਪੁੱਜੇ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਦੰਗਲ ਕਮੇਟੀ ਦੇ ਪ੍ਰਬੰਧਕ ਗੁਲਜ਼ਾਰ ਸਿੰਘ ਸਾਬਕਾ ਸਰਪੰਚ, ਅਜਮੇਰ ਸਿੰਘ ਖੇੜਾ, ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਦੇਵ ਸਿੰਘ, ਯੂਥ ਕਲੱਬ ਦੇ ਪ੍ਰਧਾਨ ਪਰਮਿੰਦਰ ਸਿੰਘ, ਰਵਿੰਦਰ ਸਿੰਘ, ਮੇਜਰ ਸਿੰਘ ਬਿੱਟੂ, ਹਰਪ੍ਰੀਤ ਸਿੰਘ, ਸੁਲੱਖਣ ਸਿੰਘ, ਬਲਜੀਤ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ ਨੰਬਰਦਾਰ, ਸੁਰਿੰਦਰ ਸਿੰਘ, ਮਲਾਗਰ ਸਿੰਘ, ਹਰਦੀਪ ਸਿੰਘ, ਰੁਪਿੰਦਰ ਸਿੰਘ, ਜੋਨੀ ਖੇੜਾ, ਹਰਜੀਤ ਪੰਚ ਤੋਂ ਇਲਾਵਾ ਵੀ ਪਿੰਡ ਦੇ ਪਤਵੰਤੇ ਹਾਜਰ ਸਨ।

Leave a Reply

Your email address will not be published.