ਗਤਕਾ ਫੈਡੇਰਾਸ਼ਨ ਆਫ ਇੰਡੀਆ ਵੱਲੋ ਅੱਜ ਚੋਥੀ ਨੈਸ਼ਨਲ ਗਤਕਾ ਚੈਂਪੀਨਸ਼ਿਪ 2019 ਦਾ ਅੰਮ੍ਰਿਤਸਰ ਵਿਖੇ ਹੋਇਆ ਆਗਾਜ

ਕੈਬਿਨੇਟ ਮੰਤਰੀ ਓ ਪੀ ਸੋਨੀ ਅਤੇ ਪੰਜਾਬ ਪ੍ਰਧਾਨ ਰਾਜਿੰਦਰ ਸਿੰਘ ਸੋਹਲ
ਗਤਕਾ ਸਿੱਖਾਂ ਦੇ ਜੁਝਾਰੂਪਨ ਅਤੇ ਆਤਮ ਰੱਖਿਆ ਦਾ ਪ੍ਰਤੀਕ – ਓ ਪੀ ਸੋਨੀ
ਅੰਮ੍ਰਿਤਸਰ ਸਾਹਿਬ (ਜਗਦੀਸ਼ ਸਿੰਘ): ਗਤਕਾ ਫੈਡੇਰਾਸ਼ਨ ਆਫ ਇੰਡੀਆ ਵੱਲੋ ਅੱਜ ਚੋਥੀ ਨੈਸ਼ਨਲ ਜੂਨੀਅਰ ਅਤੇ ਸੀਨੀਅਰ ਗਤਕਾ ਚੈਂਪੀਨਸ਼ਿਪ 2019 ਦਾ ਉਦਘਾਟਨ ਸ੍ਰੀ ਓ ਪੀ ਸੋਨੀ ਕੈਬਿਨੇਟ ਮੰਤਰੀ ਪੰਜਾਬ ਦੇ ਕਰ ਕਮਲਾ ਨਾਲ ਕੀਤਾ ਗਿਆ ਇਸ ਮੌਕੇ ਓਹਨਾ ਨੇ ਖਿਲਾੜੀਆਂ ਨੂੰ ਸ਼ੁਭ ਇਛਾਵਾਂ ਦਿਤੀਆਂ ਅਤੇ ਸਰਕਾਰ ਵੱਲੋ ਗਤਕਾ ਫੈਡੇਰਾਸ਼ਨ ਆਫ ਇੰਡੀਆ ਵੱਲੋ ਕੀਤੇ ਜਾ ਰਹੇ ਕੰਮਾਂ ਦੀ ਸਲਾਘਾ ਕਰਦੇ ਹੋਏ ਕਿਹਾ ਗਤਕਾ ਫੈਡੇਰਾਸ਼ਨ ਆਫ ਇੰਡੀਆ ਅਤੇ ਪੰਜਾਬ ਗਤਕਾ ਆਸ ਦੁਵਾਰਾ ਕੀਤੇ ਜਾ ਰਹੇ ਕੰਮ ਲਈ ਪੰਜਾਬ ਸਰਕਾਰ ਹਮੇਸ਼ਾ ਓਹਨਾ ਦੇ ਨਾਲ ਹੈ . ਇਸ ਮੌਕੇ ਓਹਨਾ ਫੈਡੇਰਾਸ਼ਨ ਨੂੰ ਤਿੰਨ ਲੱਖ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ .ਓਹਨਾ ਕਿਹਾ ਕਿ ਗਤਕਾ ਸਾਡੀ ਮਾਨਾਮੱਤੀ ਖੇਡ ਹੈ ਜਿਸਨੂੰ ਸਿੱਖ ਗੁਰੂਆਂ ਨੇ ਵਰਸਾਇਆ ਹੈ
ਗਤਕਾ ਖੇਡ ਨੂੰ ਓਲਿੰਪਿਕ ਤਕ ਲੈਕੇ ਜਾਨ ਦੀਆ ਤਿਆਰੀਆਂ – ਭੁੱਲਰ
ਓਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋ ਗਤਕਾ ਖੇਡ ਦੇ ਵਿਸਥਾਰ ਲਈ ਵੀ ਕੰਮ ਕਰ ਰਹੀ ਹੈ ਗਤਕਾ ਫੈਡੇਰਾਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਕਿ

ਹਾ ਹਰ ਇਕ ਖਿਡਾਰੀ ਨੂੰ ਗਤਕੇ ਨੂੰ ਆਪਣੇ ਕੈਰੀਅਰ ਵੱਜੋਂ ਵੀ ਦੇਖਣਾ ਚਾਹੀਂਦਾ ਹੈ ਓਹਨਾ ਪੰਜਾਬ ਸਪੋਰਟਸ ਕਾਉਂਸਿਲ ਵੱਲੋ ਜੋ ਪੰਜਾਬ ਗਤਕਾ ਐਸੋ ਨੂੰ ਜੋ ਮਾਨਤਾ ਦਿਤੀ ਉਸ ਲਈ ਓਹਨਾ ਪੰਜਾਬ ਸਰਕਾਰ ਦਾ ਵੀ ਧਨਬਾਦ ਕੀਤਾ .ਪੰਜਾਬ ਗਤਕਾ ਆਸ ਦੇ ਪ੍ਰਧਾਨ ਰਾਜਿੰਦਰ ਸਿੰਘ ਸੋਹਲ ਨੇ ਕੈਬਿਨੇਟ ਮੰਤਰੀ ਨੂੰ ਮੰਗ ਕੀਤੀ ਕੇ ਸਕੂਲਾਂ ਅਤੇ ਕਾਲਜਾਂ ਵਿਚ ਵੀ ਰੈਗੂਲਰ ਗਤਕਾ ਕੋਚ ਭਰਤੀ ਕੀਤੇ ਜਾਣ ਤਾ ਜੋ ਇਸ ਖੇਡ ਨੂੰ ਹੋਰ ਪ੍ਰਫੁਲਤ ਕੀਤਾ ਜਾ ਸਕੇ
. ਇਸ ਮੌਕੇ ਗਤਕਾ ਫੈਡੇਰਾਸ਼ਨ ਆਫ ਇੰਡੀਆ ਦੇ ਉਪ ਪ੍ਰਧਾਨ ਮਨਜੀਤ ਸਿੰਘ ਅੰਮ੍ਰਿਤਸਰ , ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ, ਰਾਜਿੰਦਰ ਸਿੰਘ ਸੋਹਲ ਪ੍ਰਧਾਨ ਪੰਜਾਬ ਗਤਕਾ ਐਸੋ, ਮੈਡਮ ਜਗਕਿਰਣ ਕੌਰ ਵੜੈਚ ,ਮਨਵਿੰਦਰ ਸਿੰਘ ਵਿੱਕੀ,ਮਗਵਿੰਦਰ ਸਿੰਘ ਮੈਂਬਰ ਐਸ ਜੀ ਪੀ ਸੀ, ਜਗਦੀਸ਼ ਸਿੰਘ ਕੁਰਾਲੀ,ਸਰਬਜੀਤ ਸਿੰਘ ਪ੍ਰਧਾਨ ਜਿਲਾ ਗਤਕਾ ਐਸੋ ਅੰਮ੍ਰਿਤਸਰ, ਦੇਵਿੰਦਰ ਸਿੰਘ ਮਰਦਾਨਾ.ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ, ਸੁਖਦੇਵ ਸਿੰਘ ਅੰਮ੍ਰਿਤਸਰ, ਮੈਡਮ ਗੋਗੋਆਣੀ, ਰਨਕੀਰਤ ਸਿੰਘ ਸੰਧੂ ਮੁਖੀ ਖੇਡ ਵਿਭਾਗ ਖਾਲਸਾ ਸਕੂਲ,ਭੁਪਿੰਦਰ ਸਿੰਘ ਅੰਮ੍ਰਿਤਸਰ ਹਾਜ਼ਿਰ ਸਨ .